ਚੰਡੀਗੜ੍ਹ : ਪੰਜਾਬ 'ਚ ਪਏ ਭਾਰੀ ਮੀਂਹ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਕਹਿਰ ਮਚਾ ਦਿੱਤਾ ਹੈ। ਸਤਲੁਜ, ਬਿਆਸ ਅਤੇ ਰਾਵੀ ਦੇ ਛੂਕਾਂ ਮਾਰਦੇ ਪਾਣੀ ਨਾਲ ਪੰਜਾਬ ਦੇ ਸੈਂਕੜੇ ਪਿੰਡ ਡੁੱਬ ਗਏ ਗਏ ਹਨ। ਹੜ੍ਹਾਂ ਕਾਰਨ ਹੁਣ ਤੱਕ ਪੰਜਾਬ 'ਚ 23 ਕੀਮਤੀ ਜਾਨਾਂ ਚਲੀਆਂ ਗਈਆਂ ਹਨ ਅਤੇ 1,081 ਪਿੰਡ ਪਾਣੀ ਨਾਲ ਤਬਾਹ ਹੋ ਗਏ ਹਨ, ਜਦੋਂ ਕਿ 3 ਲੱਖ ਏਕੜ ਤੋਂ ਵੱਧ ਫ਼ਸਲ ਡੁੱਬ ਚੁੱਕੀ ਹੈ। ਹਜ਼ਾਰਾਂ ਲੋਕ ਬਿਨਾਂ ਭੋਜਨ, ਦਵਾਈਆਂ ਦੇ ਫਸੇ ਹੋਏ ਹਨ। ਜ਼ਮੀਨੀ ਪੱਧਰ 'ਤੇ ਹਾਲਾਤ ਬੇਹੱਦ ਹੀ ਗੰਭੀਰ ਹਨ।
ਇਹ ਵੀ ਪੜ੍ਹੋ : ਅਸਲਾ ਲਾਇਸੈਂਸ ਅਪਲਾਈ ਕਰਨ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਜਾਓ ਸਾਵਧਾਨ ਨਹੀਂ ਤਾਂ...
ਮੰਤਰੀ ਬਰਿੰਦਰ ਗੋਇਲ ਨੇ ਹੜ੍ਹਾਂ ਦੇ ਹਾਲਾਤ ਬਾਰੇ ਦਿੱਤੀ ਜਾਣਕਾਰੀ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹੜ੍ਹਾਂ ਦੀ ਸਥਿਤੀ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਸਾਰੇ ਕਿਤੇ ਹੜ੍ਹ ਆਏ ਹਨ, ਇਨ੍ਹਾਂ ਦਾ ਖਾਮਿਆਜ਼ਾ ਪੰਜਾਬ ਨੂੰ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ 14 ਲੱਖ 11 ਹਜ਼ਾਰ ਕਿਊਸਿਕ ਪਾਣੀ ਦਾ ਡਿਸਚਾਰਜ ਹੋਇਆ ਹੈ। ਮੰਤਰੀ ਗੋਇਲ ਨੇ ਕਿਹਾ ਕਿ ਇਹ ਡਿਸਚਾਰਜ ਡੈਮਾਂ ਤੋਂ 2 ਲੱਖ ਕਿਊਸਿਕ ਹੋਇਆ ਹੈ, ਬਾਕੀ ਸਾਰਾ ਹਿਮਾਚਲ, ਜੰਮੂ ਅਤੇ ਬਾਕੀ ਸੂਬਿਆਂ ਦੀਆਂ ਖੱਡਾਂ 'ਚੋਂ ਹੋਇਆ ਹੈ। ਇਸ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ 'ਚ ਬਹੁਤ ਵੱਡੀ ਮਾਤਰਾ 'ਚ ਪਾਣੀ ਨੇ ਨੁਕਸਾਨ ਕੀਤਾ ਹੈ। ਇਸ ਲਈ 7 ਜ਼ਿਲ੍ਹਿਆਂ ਦੇ ਇਕ ਹਜ਼ਾਰ ਪਿੰਡ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ : Mohali Alert : ਰਾਤ ਨੂੰ ਫਿਰ ਖੁੱਲ੍ਹੇ ਫਲੱਡ ਗੇਟ! ਘੱਗਰ ਮਚਾ ਸਕਦੈ ਤਬਾਹੀ, ਪ੍ਰਸ਼ਾਸਨ ਵਲੋਂ ਅਲਰਟ ਜਾਰੀ
ਅਸੀਂ ਇਨ੍ਹਾਂ ਜ਼ਿਲ੍ਹਿਆਂ 'ਚ ਰਾਹਤ ਕਾਰਜ ਚਲਾ ਰਹੇ ਹਾਂ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ 11,330 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ ਅਤੇ 87 ਰਾਹਤ ਕੇਂਦਰ ਬਣਾਏ ਗਏ ਹਨ। ਉੱਥੇ ਲੋਕਾਂ ਦੇ ਰਹਿਣ, ਖਾਣ ਅਤੇ ਦਵਾਈਆਂ ਦਾ ਪ੍ਰਬੰਧ ਕੀਤੇ ਗਏ ਹਨ। ਮੰਤਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਤੋਂ ਲੈ ਕੇ ਬਲਾਕ ਪ੍ਰਧਾਨਾਂ ਤੱਕ ਲੋਕਾਂ ਦੀ ਮਦਦ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਨਾਲ ਖੜ੍ਹੀ ਹੈ ਅਤੇ ਹਰ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਾਸੀਆਂ 'ਤੇ ਮੰਡਰਾਇਆ ਖ਼ਤਰਾ! ਇਸ ਬੀਮਾਰੀ ਦਾ ਵੱਧਣ ਲੱਗਾ ਪ੍ਰਕੋਪ, ਵਧ ਰਹੇ ਮਰੀਜ਼
NEXT STORY