ਮੋਗਾ, (ਸੰਦੀਪ ਸ਼ਰਮਾ)- ਜ਼ਿਲੇ ’ਚ ਕੋਰੋਨਾ ਦਾ ਕਹਿਰ ਘਟਣ ਦਾ ਨਾਮ ਨਹੀਂ ਲੈ ਰਿਹਾ, ਐਤਵਾਰ ਨੂੰ ਮੋਗਾ ਵਿਚ 23 ਨਵੇਂ ਮਾਮਲੇ ਕੋਰੋਨਾ ਪਾਜ਼ੇਟਿਵ ਨਵੇਂ ਸਾਹਮਣੇ ਆਏ ਹਨ, ਜਿਸ ਦੇ ਬਾਅਦ ਮੋਗਾ ਵਿਚ ਕੋਰੋਨਾ ਦੇ ਕੁੱਲ ਪਾਜ਼ੇਟਿਵ ਮਾਮਲੇ 600 ਹੋ ਗਏ ਹਨ, ਉਥੇ ਹੁਣ ਤੱਕ ਜ਼ਿਲੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 277 ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ, ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ 27,712 ਲੋਕਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 26,283 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਫਿਲਹਾਲ 577 ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਦੇ ਇਲਾਵਾ ਪੀੜਤ ਮਰੀਜ਼ਾਂ ਨੂੰ ਘਰਾਂ ਵਿਚ ਇਕਾਂਤਵਾਸ ਕਰਨ ਸਮੇਤ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਆਈਸੋਲੇਟ ਕੀਤਾ ਗਿਆ ਹੈ। ਜ਼ਿਲੇ ਵਿਚ ਆਏ ਕੋਰੋਨਾ ਪੀੜਤ ਕਿਸੇ ਵੀ ਮਰੀਜ਼ ਦੀ ਹਾਲਤ ਫਿਲਹਾਲ ਗੰਭੀਰ ਨਹੀਂ ਹੈ। ਸਿਹਤ ਅਧਿਕਾਰੀਆਂ ਅਨੁਸਾਰ ਹੁਣ ਤੱਕ ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ’ਚੋਂ 318 ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕਰ ਕੇ ਉਨ੍ਹਾਂ ਨੂੰ ਘਰਾਂ ਵਿਚ ਭੇਜ ਦਿੱਤਾ ਗਿਆ ਹੈ, ਉਥੇ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚੋਂ 197 ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਅੱਜ ਪਾਜ਼ੇਟਿਵ ਆਏ ਮਰੀਜ਼ਾਂ ’ਚੋਂ 12 ਸ਼ਹਿਰੀ ਅਤੇ ਬਾਕੀ ਵੱਖ-ਵੱਖ ਕਸਬਿਆਂ ਨਾਲ ਸਬੰਧਤ : ਡਾ. ਜਸਵੰਤ ਸਿੰਘ
ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਅਨੁਸਾਰ ਅੱਜ ਸਾਹਮਣੇ ਆਏ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 12 ਮਰੀਜ਼ ਮੋਗਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਅਤੇ 6 ਮਰੀਜ਼ ਕਸਬਾ ਨਿਹਾਲ ਸਿੰਘ ਵਾਲਾ, 3 ਕਸਬਾ ਕੋਟ ਈਸੇ ਖਾਂ ਅਤੇ ਬਾਕੀ ਕਸਬਾ ਬਾਘਾ ਪੁਰਾਣਾ ਅਧੀਨ ਆਉਂਦੇ ਇਲਾਕੇ ਨਾਲ ਸਬੰਧਤ ਹਨ।
ਸ਼ਰਾਬ ਲੈਣ ਆਏ 2 ਵਿਅਕਤੀਆਂ ਨੇ ਠੇਕੇ ਦੇ ਕਾਰਿੰਦੇ ’ਤੇ ਚਲਾਈਆਂ ਗੋਲੀਆਂ
NEXT STORY