ਫਿਰੋਜ਼ਪੁਰ (ਮਲਹੋਤਰਾ) : ਹੜ੍ਹਾਂ ਦਾ ਰੇਲ ਆਵਾਜਾਈ 'ਤੇ ਅਸਰ ਲਗਾਤਾਰ ਜਾਰੀ ਹੈ। ਡੀ. ਆਰ. ਐੱਮ. ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ-ਜਲੰਧਰ ਟਰੈਕ 'ਤੇ ਗਿੱਦੜਪਿੰਡੀ ਦੇ ਕੋਲ ਸਤਲੁਜ ਦਰਿਆ 'ਚ ਹੜ੍ਹਾਂ ਕਾਰਨ ਰੇਲ ਵਿਭਾਗ ਇਸ ਪੁੱਲ 'ਤੇ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ, ਫਿਰ ਵੀ ਕਪੂਰਥਲਾ ਦੇ ਕੋਲ ਪਾਣੀ ਦਾ ਪੱਧਰ ਘੱਟਣ ਕਰਕੇ ਜਲੰਧਰ-ਲੋਹੀਆਂ ਦੇ ਵਿਚਾਲੇ ਰੇਲ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਤਿੰਨ ਦਿਨ ਤੋਂ ਰੱਦ ਚੱਲ ਰਹੀ ਜਲੰਧਰ-ਹੁਸ਼ਿਆਰਪੁਰ ਪੈਸੇਂਜਰ ਨੂੰ ਵੀ ਬਹਾਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਫਿਰੋਜ਼ਪੁਰ-ਜਲੰਧਰ ਟਰੈਕ 'ਤੇ ਇੱਕ ਅਪ-ਡਾਊਨ ਰੇਲਗੱਡੀ ਨੂੰ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਲੰਧਰ-ਫਿਰੋਜ਼ਪੁਰ ਵਿਚਾਲੇ ਚੱਲਣ ਵਾਲੀਆਂ 3 ਪੈਸੇਂਜਰ ਰੇਲਗੱਡੀਆਂ ਨੂੰ ਲੋਹੀਆਂ ਖ਼ਾਸ ਤੋਂ ਅੱਗੇ ਰੱਦ ਕਰਦੇ ਹੋਏ ਵਾਪਸ ਜਲੰਧਰ ਭੇਜਿਆ ਗਿਆ। ਉਧਰ ਫਿਰੋਜ਼ਪੁਰ-ਜਲੰਧਰ ਵਿਚਾਲੇ ਚੱਲਣ ਵਾਲੀਆਂ 2 ਪੈਸੇਂਜਰ ਰੇਲਗੱਡੀਆਂ ਨੂੰ ਮੱਖੂ ਤੋਂ ਅੱਗੇ ਰੱਦ ਕਰਦੇ ਹੋਏ ਵਾਪਸ ਫਿਰੋਜ਼ਪੁਰ ਭੇਜਿਆ ਗਿਆ। ਫਿਰੋਜ਼ਪੁਰ-ਧਨਬਾਦ ਐਕਸਪ੍ਰੈੱਸ ਅਪ ਡਾਊਨ ਰੇਲਗੱਡੀ ਨੂੰ ਲੁਧਿਆਣਾ ਤੋਂ ਲੋਹੀਆਂ ਖ਼ਾਸ ਭੇਜਣ ਦੀ ਬਜਾਏ ਸਿੱਧਾ ਮੋਗਾ ਤੇ ਰਸਤੇ ਫਿਰੋਜ਼ਪੁਰ ਕੱਢਿਆ ਗਿਆ। ਰੇਲ ਮੰਡਲ ਪ੍ਰਬੰਧਕ ਅਨੁਸਾਰ ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਵਿਚਾਲੇ ਹਲਾਤਾਂ ਵਿਚ ਹਾਲੇ ਸੁਧਾਰ ਨਹੀਂ ਹੋਇਆ, ਜਿਸ ਕਾਰਨ ਇਸ ਰੂਟ ਦੀਆਂ 4 ਪੈਸੇਂਜਰ ਰੇਲਗੱਡੀਆਂ ਨੂੰ ਸ਼ੁੱਕਰਵਾਰ ਵੀ ਹਰਦੋਵਾਲ ਸਟੇਸ਼ਨ ਤੋਂ ਅੱਗੇ ਰੱਦ ਕਰਦੇ ਹੋਏ ਵਾਪਸ ਭੇਜਿਆ ਗਿਆ।
ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਲਏ ਜਾ ਸਕਦੇ ਹਨ ਵੱਡੇ ਫ਼ੈਸਲੇ
NEXT STORY