ਚੰਡੀਗੜ੍ਹ : ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸੈਕਟਰ-17 ਦੀ ਪਰੇਡ ਗਰਾਊਂਡ ਨੇੜੇ ਸੀ. ਟੀ. ਯੂ. ਦੀ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਦਾ 28 ਨੰਬਰ ਰੂਟ ਸੀ ਅਤੇ ਬੱਸ 'ਚ ਕਰੀਬ 20 ਸਵਾਰੀਆਂ ਸਵਾਰ ਸਨ।
ਜਦੋਂ ਇਹ ਬੱਸ ਮਨੀਮਾਜਰਾ ਤੋਂ ਬੱਸ ਅੱਡੇ ਸੈਕਟਰ-17 ਪਹੁੰਚ ਰਹੀ ਸੀ ਤਾਂ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਸਾਈਕਲ ਟਰੈਕ 'ਤੇ ਜਾ ਡਿੱਗੀ। ਇਸ ਹਾਦਸੇ ਦੌਰਾਨ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸੈਕਟਰ-16 ਦੇ ਹਸਪਤਾਲ ਪਹੁੰਚਾਇਆ ਗਿਆ ਹੈ।
ਜਲੰਧਰ 'ਚ High Alert! ਸਤਲੁਜ ਦਰਿਆ ਨੇ ਵਧਾਈ ਚਿੰਤਾ, ਹੜ੍ਹ ਦੀ ਲਪੇਟ 'ਚ 64 ਪਿੰਡ
NEXT STORY