ਸਰਹਾਲੀ ਕਲਾਂ, (ਮਨਜੀਤ)- ਚੋਹਲਾ ਸਾਹਿਬ ਪੁਲਸ ਨੇ ਇਕ ਵਿਅਕਤੀ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਏ.ਐੱਸ.ਆਈ ਬਲਦੇਵ ਰਾਜ ਨੇ ਦੱਸਿਆ ਕਿ ਬੀਤੇ ਦਿਨ ਉਹ ਸਮੇਤ ਪੁਲਸ ਪਾਰਟੀ ਨੇਡ਼ੇ ਸੰਧੂ ਪੈਲਸ ਚੋਹਲਾ ਸਾਹਿਬ ਵਿਖੇ ਗਸ਼ਤ ਕਰ ਰਹੇ ਸਨ, ਇਸੇ ਦੌਰਾਨ ਪੁਲਸ ਨੂੰ ਵੇਖ ਕੇ ਇਕ ਵਿਅਕਤੀ ਪਿੱਛੇ ਮੁਡ਼ ਗਿਆ। ਪੁਲਸ ਨੇ ਜਦੋਂ ਉਸਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਦੀ ਪਹਿਚਾਣ ਦਿਲਾਵਰ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਠੱਠਾ ਦੇ ਤੌਰ ’ਤੇ ਹੋਈ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੁੱਟ-ਮਾਰ ਦੇ ਵੱਖ-ਵੱਖ ਮਾਮਲਿਅਾਂ ’ਚ 8 ਨਾਮਜ਼ਦ
NEXT STORY