ਤਰਨਤਾਰਨ (ਰਮਨ)-ਜ਼ਿਲ੍ਹੇ ਦੇ ਐੱਸ.ਐੱਸ.ਪੀ ਦੀਪਕ ਪਾਰੀਕ ਨੇ ਬੁੱਧਵਾਰ ਦੇਰ ਸ਼ਾਮ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਤੇ ਪੁਲਸ ਲਾਈਨ ਵਿਚ ਤਾਇਨਾਤ 26 ਪੁਲਸ ਕਰਮਚਾਰੀਆਂ ਨੂੰ ਇਧਰੋਂ-ਉਧਰ ਕਰਨ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਦੇ ਚੱਲਦਿਆਂ ਸੀ.ਆਈ.ਏ ਸਟਾਫ ਦਾ ਇੰਚਾਰਜ ਦਾ ਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ ਜਦ ਕਿ ਸਬ ਇੰਸਪੈਕਟਰ ਜਸਪਾਲ ਸਿੰਘ ਨੂੰ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦਾ ਟੈਂਪਰੇਰੀ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਟੁੱਟੀ ਨਹਿਰ, ਦਰਜਨ ਦੇ ਕਰੀਬ ਝੋਨੇ ਦੇ ਖੇਤ ਹੋਏ ਤਬਾਹ, ਦੂਰ-ਦੂਰ ਤੱਕ ਫੈਲਿਆ ਪਾਣੀ
ਐੱਸ.ਐੱਸ.ਪੀ ਦੀਪਕ ਪਾਰੀਕ ਵੱਲੋਂ ਜਾਰੀ ਕੀਤੀ ਗਈ ਇਕ ਸੂਚੀ ਵਿਚ ਜ਼ਿਲ੍ਹੇ ਦੇ ਵੱਖ-ਵੱਖ 26 ਪੁਲਸ ਕਰਮਚਾਰੀਆਂ, ਜਿਨ੍ਹਾਂ ਵਿਚ ਇੰਸਪੈਕਟਰ, ਸਬ ਇੰਸਪੈਕਟਰ, ਏ.ਐੱਸ.ਆਈ ਤੋਂ ਇਲਾਵਾ ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਸ਼ਾਮਲ ਹਨ ਨੂੰ, ਇਧਰੋਂ-ਓਧਰ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦਾ ਤਬਾਦਲਾ ਅੰਮ੍ਰਿਤਸਰ ਜ਼ਿਲੇ ਵਿਚ ਹੋਣ ਉਪਰੰਤ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਤੌਰ ਥਾਣਾ ਮੁਖੀ ਤੈਨਾਤ ਇੰਸਪੈਕਟਰ ਪ੍ਰਭਜੀਤ ਸਿੰਘ ਨੂੰ ਸੀ.ਆਈ.ਏ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਇਸੇ ਤਰ੍ਹਾਂ ਸਬ ਇੰਸਪੈਕਟਰ ਜਸਪਾਲ ਸਿੰਘ ਨੂੰ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦਾ ਟੈਂਪਰੇਰੀ ਥਾਣਾ ਮੁਖੀ ਵਜੋਂ ਚਾਰਜ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਸਬ ਇੰਸਪੈਕਟਰ ਬਲਬੀਰ ਸਿੰਘ ਨੂੰ ਸਹਾਇਕ ਥਾਣਾ ਮੁਖੀ ਖੇਮਕਰਨ, ਸਬ ਇੰਸਪੈਕਟਰ ਵਿਪਨ ਕੁਮਾਰ ਨੂੰ ਥਾਣਾ ਸ੍ਰੀ ਗੋਇੰਦਵਾਲ ਸਾਹਿਬ, ਸਬ ਇੰਸਪੈਕਟਰ ਸਾਹਿਬ ਸਿੰਘ ਨੂੰ ਸਹਾਇਕ ਥਾਣਾ ਮੁਖੀ ਖਾਲੜਾ, ਏ.ਐੱਸ.ਆਈ ਦਿਲਬਾਗ ਸਿੰਘ ਨੂੰ ਇੰਚਾਰਜ ਪੁਲਸ ਚੌਂਕੀ ਮਾਨੋਚਾਹਲ ਅਤੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਨੂੰ ਥਾਣਾ ਸਿਟੀ ਤਰਨਤਾਰਨ ਦਾ ਮੁੱਖ ਮੁਨਸ਼ੀ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਅਗਵਾ, ਫਿਰ ਚੂੜਾ ਪਹਿਨਾ ਕੇ ਕੀਤਾ...
ਇਸ ਤੋਂ ਇਲਾਵਾ ਏ.ਐੱਸ.ਆਈ ਗੁਰਦੇਵ ਸਿੰਘ ਨੂੰ ਰੀਡਰ ਡੀ.ਐੱਸ.ਪੀ ਸਥਾਨਕ, ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਨੂੰ ਮੁੱਖ ਮੁਨਸ਼ੀ ਥਾਣਾ ਸਦਰ ਪੱਟੀ, ਹੈੱਡ ਕਾਂਸਟੇਬਲ ਗੁਰਨੈਬ ਸਿੰਘ ਨੂੰ ਮੁੱਖ ਮੁਨਸ਼ੀ ਥਾਣਾ ਵਲਟੋਹਾ, ਏ.ਐੱਸ.ਆਈ ਗੁਰਨਾਮ ਸਿੰਘ ਨੂੰ ਮੁੱਖ ਮੁਨਸ਼ੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ, ਏ.ਐੱਸ.ਆਈ ਦਿਲਬਾਗ ਸਿੰਘ ਨੂੰ ਮੁੱਖ ਮੁਨਸ਼ੀ ਥਾਣਾ ਹਰੀਕੇ ਅਤੇ ਹੈੱਡ ਕਾਂਸਟੇਬਲ ਸੁਖਬੀਰ ਸਿੰਘ ਨੂੰ ਮੁੱਖ ਮੁਨਸ਼ੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਕਰਮਚਾਰੀਆਂ ਨੂੰ ਵੀ ਪੀ.ਸੀ.ਆਰ ਤੋਂ ਇਲਾਵਾ ਹੋਰ ਥਾਵਾਂ ਵਿਖੇ ਤਬਦੀਲ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
21,22,23,24 ਤੇ 25 ਨੂੰ Heavy Rain, IMD ਨੇ ਜਾਰੀ ਕਰ'ਤਾ Alert
NEXT STORY