ਪਟਿਆਲਾ, (ਪਰਮੀਤ)- ਜ਼ਿਲੇ ’ਚ ਕੋਰੋਨਾ ਨਾਲ 26ਵੀਂ ਮੌਤ ਹੋ ਗਈ ਹੈ, ਜਦਕਿ ਸਿਹਤ ਵਿਭਾਗ ਦੇ 4 ਮੁਲਾਜ਼ਮਾਂ ਅਤੇ ਇਕ ਗਰਭਵਤੀ ਮਹਿਲਾ ਸਮੇਤ 84 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਮਰੀਜ਼ ਆ ਗਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 1588 ਮਰੀਜ਼ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ’ਚੋਂ 871 ਠੀਕ ਹੋ ਚੁੱਕੇ ਹਨ ਅਤੇ 691 ਕੇਸ ਐਕਟਿਵ ਹਨ। ਹੁਣ ਤੱਕ 26 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
84 ’ਚੋਂ 38 ਪਟਿਆਲਾ ਸ਼ਹਿਰ ਦੇ
ਪਾਜ਼ੇਟਿਵ ਆਏ ਮਰੀਜ਼ਾਂ ਬਾਰੇ ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ 84 ਕੇਸਾਂ ’ਚੋਂ 38 ਪਟਿਆਲਾ ਸ਼ਹਿਰ, 6 ਰਾਜਪੁਰਾ, 14 ਨਾਭਾ, 2 ਸਮਾਣਾ, 5 ਪਾਤਡ਼ਾਂ, 1 ਸਨੌਰ ਅਤੇ 18 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 37 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੇਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 3 ਬਾਹਰੀ ਰਾਜਾਂ ਤੋਂ ਆਉਣ, 44 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਅਰਬਨ ਅਸਟੇਟ ਤੋਂ 3, ਗੋਬਿੰਦ ਨਗਰ, ਜੱਟਾਂ ਵਾਲਾ ਚੋਂਤਰਾ, ਐੱਸ. ਐੱਸ. ਟੀ. ਨਗਰ, ਏਕਤਾ ਨਗਰ, ਮਾਡਲ ਟਾਊਨ ਫੇਜ਼-1 ਤੋਂ 2-2, ਅਾਜ਼ਾਦ ਨਗਰ, ਆਫਿਸਰ ਕਾਲੋਨੀ, ਆਦਰਸ਼ ਨਗਰ, ਛੱਤਾ ਨੱਨੁਵਾਲਾ, ਤੇਜ਼ ਬਾਗ ਕਾਲੋਨੀ, ਡੀ. ਐੱਲ. ਐੱਫ. ਕਾਲੋਨੀ, ਨਿਰਭੇ ਕਾਲੋਨੀ, ਪੀਲੀ ਸਡ਼ਕ, ਅਨੰਦ ਨਗਰ-ਬੀ, ਗਰੀਨ ਪਾਰਕ ਕਾਲੋਨੀ, ਰਤਨ ਨਗਰ, ਪ੍ਰੋਫੈਸਰ ਕਾਲੋਨੀ, ਪ੍ਰਤਾਪ ਨਗਰ, ਉਪਕਾਰ ਨਗਰ, ਫੈਕਟਰੀ ਏਰੀਆ, ਰਜਬਾਹਾ ਰੋਡ, ਸ਼ੀਸ਼ ਮਹਿਲ ਕਾਲੋਨੀ, ਭਾਰਤ ਕਾਲੋਨੀ, ਚੀਮਾ ਕਾਲੋਨੀ, ਖਾਲਸਾ ਮੁਹੱਲਾ, ਦੂਖ ਨਿਵਾਰਣ ਸਾਹਿਬ ਕਾਲੋਨੀ, ਮਾਡਲ ਟਾਊਨ ਬੈਕਸਾਈਡ ਆਈ. ਟੀ. ਆਈ., ਅਰਬਨ ਅਸਟੇਟ ਫੇਜ਼-2, ਅਜੀਤ ਨਗਰ, ਕੋਲੰਬੀਆ ਏਸ਼ੀਆ ਆਦਿ ਤੋਂ 1-1 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਰਾਜਪੁਰਾ ਦੇ ਡਾਲਿਮਾ ਵਿਹਾਰ, ਮਹਿੰਦਰਾ ਗੰਜ, ਪਚਰੰਗਾ ਚੌਕ, ਵਾਰਡ ਨੰਬਰ 20, ਰਾਜਪੁਰਾ, ਗੋਬਿੰਦ ਕਾਲੋਨੀ ਤੋਂ 1-1, ਨਾਭਾ ਤੋਂ ਘੁਮਿਆਰ ਮੁਹੱਲਾ ਤੋਂ 3, ਮੋਦੀ ਮਿੱਲ ਕਾਲੋਨੀ ਤੋਂ 2, ਜਸਪਾਲ ਕਾਲੋਨੀ, ਪਾਂਡੂਸਰ ਮੁਹੱਲਾ, ਹੀਰਾ ਮਹਿਲ, ਹਰੀਦਾਸ ਕਾਲੋਨੀ, ਹੀਰਾ ਐਨਕਲੇਵ, ਤੇਲੀਆਂ ਵਾਲੀ ਗਲੀ ’ਚੋਂ 1-1, ਸਮਾਣਾ ਦੀ ਕ੍ਰਿਸ਼ਨਾ ਬਸਤੀ ਤੋਂ 2, ਪਾਤਡ਼ਾਂ ਦੇ ਵਾਰਡ ਨੰਬਰ 5, 6, 8, 11 ਅਤੇ ਦੁਰਗਾ ਮੰਦਰ ਤੋਂ 1-1, ਸਨੌਰ ਦੇ ਰੂਪਰਾਏ ਨਗਰ ਤੋਂ 1 ਅਤੇ 18 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ, ਜਿਨ੍ਹਾਂ ’ਚ 4 ਸਿਹਤ ਕਰਮੀ ਅਤੇ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ।
ਬਲਬੀਲ ਸਿੱਧੂ ਦਾ ਵੱਡਾ ਉਪਰਾਲਾ, ਕੋਰੋਨਾ ਟੈਸਟਿੰਗ 'ਚ ਤੇਜ਼ੀ ਲਿਆਉਣ ਲਈ ਖਰੀਦੀਆਂ ਟਰੂਨਾਟ ਮਸ਼ੀਨਾਂ
NEXT STORY