ਫਿਰੋਜ਼ਪੁਰ (ਮਲਹੋਤਰਾ) : ਰੇਲਵੇ ਵਿਭਾਗ ਵਲੋਂ ਲਖਨਊ ਰੇਲ ਡਵੀਜ਼ਨ ਵਿਚ ਬਾਰਾਬੰਕੀ-ਅਯੁੱਧਿਆ ਕੈਂਟ-ਅਕਬਰਪੁਰ-ਜਫਰਾਬਾਦ ਸੈਕਸ਼ਨ ’ਤੇ ਕੀਤੇ ਜਾਣ ਵਾਲੇ ਨਾਨ ਇੰਟਰਲਾਕਿੰਗ ਕੰਮ ਕਾਰਨ 18 ਤੋਂ 25 ਮਾਰਚ ਤੱਕ ਇਸ ਟਰੈਕ ’ਤੇ ਰੇਲਗੱਡੀਆਂ ਪ੍ਰਭਾਵਿਤ ਰਹਿਣਗੀਆਂ। ਉਤਰ ਰੇਲਵੇ ਹੈੱਡਕੁਆਟਰ ਵਲੋਂ ਜਾਰੀ ਸੂਚਨਾ ਦੇ ਅਨੁਸਾਰ ਇਸ ਬਲਾਕ ਦੇ ਕਾਰਨ 28 ਰੇਲਗੱਡੀਆਂ ਨੂੰ ਰੂਟ ਬਦਲ ਕੇ ਚਲਾਇਆ ਜਾਵੇਗਾ ਜਿਨ੍ਹਾਂ ’ਚੋਂ 7 ਰੇਲਗੱਡੀਆਂ ਫਿਰੋਜ਼ਪੁਰ ਮੰਡਲ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ- ਸਿੰਥੈਟਿਕ ਡਰੱਗ ਮਾਮਲਾ : ਪੈਰੋਲ ਤੋਂ ਬਾਅਦ ਮਾਂ ਨੂੰ ਹਸਪਤਾਲ ਮਿਲਣ ਪਹੁੰਚੇ ਜਗਦੀਸ਼ ਭੋਲਾ
ਉਨਾਂ ਦੱਸਿਆ ਕਿ ਧਨਬਾਦ-ਫਿਰੋਜ਼ਪੁਰ-ਧਨਬਾਦ ਅਤੇ ਟਾਟਾਨਗਰ-ਅੰਮ੍ਰਿਤਸਰ-ਟਾਟਾਨਗਰ ਵਿਚਾਲੇ ਚੱਲਣ ਵਾਲੀਆਂ 4 ਰੇਲਗੱਡੀਆਂ ਨੂੰ ਲਖਨਊ ਤੋਂ ਵਾਇਆ ਪ੍ਰਤਾਪਗਡ਼੍ਹ-ਵਾਰਾਣਸੀ ਦੇ ਰਸਤੇ ਚਲਾਇਆ ਜਾਵੇਗਾ। ਅੰਮ੍ਰਿਤਸਰ-ਨਿਊਤਿਨਸੁਖਿਆ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 15934 ਨੂੰ ਲਖਨਊ ਤੋਂ ਵਾਇਆ ਸੁਲਤਾਨਪੁਰ-ਜਫਰਾਬਾਦ ਕੱਢਿਆ ਜਾਵੇਗਾ। ਜੈਨਗਰ-ਅੰਮ੍ਰਿਤਸਰ-ਜੈਨਗਰ ਵਿਚਾਲੇ ਚੱਲਣ ਵਾਲੀਆਂ 2 ਰੇਲਗੱਡੀਆਂ ਨੂੰ ਗੌਰਖਪੁਰ ਤੋਂ ਬਾਰਾਬੰਕੀ ਦੇ ਰਸਤੇ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀ ਕਾਂਡ : ਹੁਣ ਸਾਬਕਾ IG ਉਮਰਾਨੰਗਲ ਨੇ ਅਦਾਲਤ 'ਚ ਦਾਇਰ ਕੀਤੀ ਅਗਾਊਂ ਜ਼ਮਾਨਤ ਅਰਜ਼ੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦਾ ਪੁਲਸ ਨੂੰ ਚੈਲੰਜ, ਕਿਹਾ ਇਕ ਹਫ਼ਤੇ ’ਚ ਮਾਰਾਂਗੇ ਜੱਗੂ ਭਗਵਾਨਪੁਰੀਆ
NEXT STORY