ਚੰਡੀਗੜ੍ਹ (ਸੁਸ਼ੀਲ) : ਜ਼ਿਲ੍ਹਾ ਅਦਾਲਤ ਨੇ ਮਹਾਦੇਵ ਐਪ ਰਾਹੀਂ ਠੱਗੀ ਕਰਨ ਦੇ ਮਾਮਲੇ ’ਚ 5 ’ਚੋਂ 3 ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ। ਇਨ੍ਹਾਂ ਦੀ ਪਛਾਣ ਸੁਸ਼ੀਲ ਕੁਮਾਰ ਵਾਸੀ ਉੱਤਰ ਪ੍ਰਦੇਸ਼, ਪੁਸ਼ਪੇਂਦਰ ਦਿਵੇਦੀ ਤੇ ਦੀਪਕ ਸ਼ਰਮਾ ਵਾਸੀ ਛੱਤੀਸਗੜ੍ਹ ਵਜੋਂ ਹੋਈ ਹੈ। ਬਚਾਅ ਧਿਰ ਨੇ ਦਲੀਲ ਦਿੱਤੀ ਕਿ ਤਿੰਨੋਂ ਚਾਰ ਮਹੀਨਿਆਂ ਤੋਂ ਜੇਲ੍ਹ ’ਚ ਹਨ। ਪੁਲਸ ਨੇ ਝੂਠਾ ਕੇਸ ਬਣਾਇਆ ਹੈ, ਇਸ ਲਈ ਸੁਣਵਾਈ ’ਚ ਸਮਾਂ ਲੱਗੇਗਾ। ਅਦਾਲਤ ਨੇ ਅਰਜ਼ੀ ਮਨਜ਼ੂਰ ਕਰ ਲਈ।
ਸਾਈਬਰ ਸੈੱਲ ਨੇ ਅਗਸਤ ’ਚ ਸੈਕਟਰ-52 ਦੇ ਹੋਟਲ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ’ਚ ਦੱਸਿਆ ਸੀ ਕਿ ਉਹ ਮਹਾਦੇਵ ਐਪ ਰਾਹੀਂ ਠੱਗੀ ਕਰਦੇ ਸਨ। ਮੁਲਜ਼ਮ ਲੋਕਾਂ ਨੂੰ 10 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਾਮ ’ਤੇ ਬੈਂਕ ਖ਼ਾਤਾ ਖੁਲ੍ਹਵਾਉਂਦੇ ਸਨ ਜਿਸ ’ਚ ਮਦਦ ਚੰਡੀਗੜ੍ਹ ਦੇ ਇਕ ਬੈਂਕ ’ਚ ਸਹਾਇਕ ਮੈਨੇਜਰ ਅਵਿਨਾਸ਼ ਕਰਦਾ ਸੀ। ਬੀ. ਟੈੱਕ ਪਾਸ ਅੰਕਿਤ ਜੈਨ ਨੇ ਐਪ ਤੋਂ ਫਰੈਂਚਾਇਜ਼ੀ ਲਈ ਸੀ ਤੇ ਸੱਟੇਬਾਜ਼ੀ ਕਰਕੇ ਠੱਗੀ ਮਾਰਦਾ ਸੀ। ਗਿਰੋਹ ਦਾ ਸਰਗਨਾ ਹਰ ਖ਼ਾਤੇ ਲਈ 10 ਹਜ਼ਾਰ ਰੁਪਏ ਦਿੰਦਾ ਸੀ। ਮਾਮਲੇ ਦੇ ਤਾਰ ਦੁਬਈ ਨਾਲ ਜੁੜੇ ਹੋਏ ਹਨ।
ਫਿਨਲੈਂਡ ਤੋਂ ਵਾਪਸ ਆਏ ਅਧਿਆਪਕਾਂ ਨੂੰ ਮਿਲੇ CM ਮਾਨ, ਬੋਲੇ-ਜਲਦ ਭੇਜਾਂਗੇ ਦੂਜਾ ਬੈਚ (ਵੀਡੀਓ)
NEXT STORY