ਬਰਗਾਡ਼ੀ (ਜ. ਬ.) - 21 ਮਈ ਨੂੰ ਥਾਣਾ ਬਾਜਾਖਾਨਾ ਅਧੀਨ ਪਿੰਡ ਬੁਰਜ ਹਰੀਕੇ ਵਿਖੇ 4 ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਵਰਿੰਦਰ ਕੁਮਾਰ ਦੇ ਬਿਆਨਾਂ ਅਨੁਸਾਰ ਉਹ ਆਪਣੀ ਕਾਰ ਨੰਬਰ ਡੀ. ਐੱਲ. 6 ਸੀ. ਐੱਫ. 4443 ’ਤੇ ਆਪਣੇ ਪਿੰਡ ਬੁਰਜ ਹਰੀਕੇ ਆ ਰਿਹਾ ਸੀ ਕਿ ਉਹ ਜਦੋਂ ਪਿੰਡ ਦੇ ਸਰਕਾਰੀ ਸਕੂਲ ਕੋਲ ਪੁੱਜਾ ਤਾਂ ਉਸ ਨੂੰ ਸਡ਼ਕ ’ਤੇ ਇਕ ਚਿੱਟੇ ਰੰਗ ਦੀ ਕਾਰ ਖਡ਼੍ਹੀ ਦਿਸੀ। ਵਰਿੰਦਰ ਕੁਮਾਰ ਨੇ ਆਪਣੀ ਕਾਰ ਰੋਕ ਕੇ ਉਕਤ ਕਾਰ ਸਵਾਰਾਂ ਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਤਾਂ ਉਹ ਸਾਰੇ ਕਾਰ ’ਚੋਂ ਉਤਰੇ।ਇਸ ਦੌਰਾਨ ਉਨ੍ਹਾਂ ’ਚੋਂ ਇਕ ਨੌਜਵਾਨ ਨੇ ਆਪਣੀ ਡੱਬ ’ਚੋਂ ਪਿਸਟਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਦੋ ਫਾਇਰ ਵਰਿੰਦਰ ਕੁਮਾਰ ’ਤੇ ਕੀਤੇ। ਗੋਲੀਆਂ ਦੀ ਅਾਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਆ ਗਏ ਤਾਂ ਉਕਤ ਚਾਰੋਂ ਨੌਜਵਾਨ ਕਾਰ ਲੈ ਕੇ ਹਾਈਵੇ ਵੱਲ ਨੂੰ ਭੱਜ ਗਏ ਸੀ ਪਰ ਸੀ. ਆਈ. ਏ. ਇੰਚਾਰਜ ਜੈਤੋ ਰਾਜੇਸ਼ ਕੁਮਾਰ ਤੇ ਬਾਜਾਖਾਨਾ ਪੁਲਸ ਵੱਲੋਂ ਸਬੰਧਤ 4 ਵਿਚੋਂ 3 ਵਿਅਕਤੀਅਾਂ ਬਲਰਾਜ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜੈਤੋ, ਜਸਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਪੱਪੂ ਸਿੰਘ ਵਾਸੀ ਟੀਚਰ ਕਾਲੋਨੀ ਫਰੀਦਕੋਟ, ਰਾਕੇਸ਼ ਕੁਮਾਰ ਉਰਫ ਕਾਕੂ ਉਰਫ ਝਿੰਡੀ ਪੁੱਤਰ ਰਾਮ ਚੰਦਰ ਵਾਸੀ ਖੇਤਾ ਸਿੰਘ ਵਾਲੀ ਬਸਤੀ, ਬਠਿੰਡਾ ਹਾਲ ਅਾਬਾਦ ਹਰਦੇਵ ਨਗਰ ਗਲੀ ਨੰ. 6 ਬਠਿੰਡਾ ਨੂੰ ਕਾਬੂ ਕਰ ਲਿਆ ਹੈ।
ਅਾਸਮਾਨ ’ਚ ਫੈਲੀ ਧੂਡ਼-ਮਿੱਟੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ
NEXT STORY