ਬਰਨਾਲਾ (ਵਿਵੇਕ ਸਿੰਧਵਾਨੀ) – ਥਾਣਾ ਸਿਟੀ-1 ਬਰਨਾਲਾ ਦੇ ਸਹਾਇਕ ਥਾਣੇਦਾਰ ਸਤਵਿੰਦਰਪਾਲ ਨੇ ਸੁਖਦੇਵ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪੱਤੀ ਦੀਪ ਸਿੰਘ ਭਦੌਡ਼ ਅਤੇ ਬਲਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਜੋਧਪੁਰ ਨੂੰ ਨਸ਼ੇ ਵਾਲੀਅਾਂ 30 ਗੋਲੀਆਂ ਸਣੇ ਕਾਬੂ ਕੀਤਾ। ਥਾਣਾ ਸਿਟੀ-2 ਬਰਨਾਲਾ ਦੇ ਸਹਾਇਕ ਥਾਣੇਦਾਰ ਬਹਾਦਰ ਸਿੰਘ ਨੇ ਤੇਜਿੰਦਰ ਸਿੰਘ ਉਰਫ ਤੇਜਾ ਪੁੱਤਰ ਕਰਨੈਲ ਸ਼ਿੰਘ ਵਾਸੀ ਬਰਨਾਲਾ ਨੂੰ 10 ਗ੍ਰਾਮ ਸਮੈਕ ਸਣੇ ਕਾਬੂ ਕੀਤਾ। ਥਾਣਾ ਧਨੌਲਾ ਦੇ ਸਹਾਇਕ ਥਾਣੇਦਾਰ ਅਜੈਬ ਸਿੰਘ ਨੇ ਵੀਰਪਾਲ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਧਨੌਲਾ ਨੂੰ ਨਸ਼ੇ ਵਾਲੀਅਾਂ 38 ਗੋਲੀਆਂ ਸਣੇ ਕਾਬੂ ਕੀਤਾ।
ਓਵਰਫਲੋਅ ਹੋਈਆਂ ਹਲਕੇ ਦੀਆਂ ਡਰੇਨਾਂ, ਮੰਡਰਾਉਣ ਲੱਗਾ ਹਡ਼੍ਹ ਦਾ ਖਤਰਾ
NEXT STORY