ਅੰਮ੍ਰਿਤਸਰ- ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਡਰੋਨ ਦੇਖੇ ਜਾਣ ਕਾਰਨ ਭਾਜੜਾਂ ਪੈ ਗਈਆਂ। ਡਰੋਨ ਦੀ ਆਵਾਜਾਈ ਕਾਰਨ ਸੋਮਵਾਰ ਰਾਤ ਨੂੰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਾਢੇ ਤਿੰਨ ਘੰਟੇ ਲਈ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ। ਇਸ ਤੋਂ ਬਾਅਦ ਮੰਗਲਵਾਰ ਸਵੇਰੇ 4 ਵਜੇ ਫਲਾਈਟ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋਈ। ਇਸ ਦੌਰਾਨ ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ 20 ਮਿੰਟ ਹਵਾ 'ਚ ਰਹਿਣ ਤੋਂ ਬਾਅਦ ਵਾਪਸ ਪਰਤ ਆਈ।
ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਨੇ 'ਐਮਰਜੰਸੀ' ਫ਼ਿਲਮ ਦੇ ਨਿਰਮਾਤਾਵਾਂ ਨੂੰ ਭੇਜਿਆ ਕਾਨੂੰਨੀ ਨੋਟਿਸ
ਏਅਰਪੋਰਟ ਅਥਾਰਟੀ ਮੁਤਾਬਕ ਰਾਤ 10.15 ਤੋਂ 11 ਵਜੇ ਤੱਕ ਡਰੋਨ ਦੀ ਆਵਾਜਾਈ ਹੋਈ। ਇਸ ਦੌਰਾਨ ਕਦੇ ਡਰੋਨ ਦਿਖਾਈ ਦਿੰਦੇ ਅਤੇ ਕਦੇ ਗਾਇਬ ਹੁੰਦੇ ਰਹੇ। ।ਇਸ ਦੇ ਨਾਲ ਹੀ ਇੰਡੀਗੋ ਦੀ ਪੁਣੇ, ਇੰਡੀਗੋ ਦੀ ਦਿੱਲੀ, ਏਅਰ ਏਸ਼ੀਆ ਅਤੇ ਬਾਟਿਕ ਏਅਰ ਦੀ ਕੁਆਲਾਲੰਪੁਰ ਦੀਆਂ ਉਡਾਣਾਂ ਲੇਟ ਹੋਈਆਂ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਸੂਤਰਾਂ ਮੁਤਾਬਕ 3 ਡਰੋਨ ਉੱਡਦੇ ਦੇਖੇ ਗਏ। ਇਨ੍ਹਾਂ ਵਿੱਚੋਂ ਦੋ ਡਰੋਨ ਰਾਜਾਸਾਂਸੀ ਵਾਲੇ ਪਾਸੇ ਹਵਾਈ ਅੱਡੇ ਦੀ ਹੱਦ ਨੇੜੇ ਅਤੇ ਟਰਮੀਨਲ ਦੇ ਪਿਛਲੇ ਪਾਸੇ ਦੇਖੇ ਗਏ। ਜਦੋਂ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨੇ ਹੋਰ ਜਾਣਕਾਰੀ ਦਿੱਤੀ, ਤਾਂ ਸੁਰੱਖਿਆ ਕਾਰਨਾਂ ਕਰਕੇ ਉਡਾਣ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਜਿਸ ਤੋਂ ਬਾਅਦ ਬਾਕੀ ਉਡਾਣਾਂ 1 ਵਜੇ ਤੋਂ ਬਾਅਦ ਹੀ ਰਵਾਨਾ ਹੋਈਆਂ।
ਇਹ ਵੀ ਪੜ੍ਹੋ- ਪੰਜਾਬ ਦੇ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੌਣ ਹੋਵੇਗਾ ਗਿੱਦੜਬਾਹਾ ਤੋਂ ਅਕਾਲੀ ਉਮੀਦਵਾਰ? ਡਿੰਪੀ ਦੇ ਅਸਤੀਫ਼ੇ ਨਾਲ ਵਿਗੜੇ ਸਮੀਕਰਨ
NEXT STORY