ਸਮਰਾਲਾ (ਬੰਗੜ, ਗਰਗ) : ਸਮਰਾਲਾ ਪੁਲਸ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕੀਤੀ ਗਈ ਵੱਡੀ ਕਾਰਵਾਈ ਦੇ ਦੌਰਾਨ 3 ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਕਾਬੂ ਕੀਤੇ ਗਏ ਤਿੰਨੇ ਤਸਕਰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਤੋਂ ਸਮੈਕ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਤਰਲੋਚਨ ਸਿੰਘ ਅਤੇ ਥਾਣਾ ਮੁਖੀ ਡੀ.ਪੀ. ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਪਿੰਡ ਹੇੜੀਆਂ ਤੋਂ 10 ਗ੍ਰਾਮ ਸਮੈਕ ਫੜ੍ਹੀ ਗਈ ਹੈ। ਦੂਜਾ ਪਰਚਾ ਜੁਝਾਰ ਸਿੰਘ ਪਿੰਡ ਘੁੰਗਰਾਲੀ ਸਿੱਖਾਂ 'ਤੇ ਦਰਜ ਹੋਇਆ ਹੈ, ਜਿਸ ਤੋਂ 10 ਗ੍ਰਾਮ ਸਮੈਕ ਪ੍ਰਾਪਤ ਹੋਈ ਹੈ ਅਤੇ ਤੀਜਾ ਮਾਮਲਾ ਵੀ 10 ਗ੍ਰਾਮ ਸਮੈਕ ਰੱਖਣ ਦੇ ਦੋਸ਼ ਹੇਠ ਜਤਿੰਦਰਪਾਲ ਸਿੰਘ ਪਿੰਡ ਬਰਮਾ ’ਤੇ ਦਰਜ ਕੀਤਾ ਗਿਆ। ਤਿੰਨੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
ਪੰਜਾਬ 'ਚ ਸਨਸਨੀਖੇਜ਼ ਘਟਨਾ, 5 ਨਾਬਾਲਗ ਬੱਚੇ ਹੋਏ ਲਾਪਤਾ
NEXT STORY