ਫਾਜ਼ਿਲਕਾ (ਸੁਨੀਲ ਨਾਗਪਾਲ) : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫਾਜ਼ਿਲਕਾ ਵੱਲੋਂ 3 ਵਿਅਕਤੀਆਂ ਨੂੰ 1 ਕਿਲੋ 54 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਤਲਾਸ਼ ਸਬੰਧੀ ਫਿਰੋਜ਼ਪੁਰ ਤੋਂ ਪਿੰਡ ਨਿਹਾਲਾ ਕਿਲਚਾ ਥਾਣਾ ਸਦਰ ਫਿਰੋਜ਼ਪੁਰ ਨੂੰ ਜਾ ਰਹੀ ਸੀ ਤੇ ਜਦ ਪਿੰਡ ਦੁਲਚੀ ਕੇ ਦਰਿਆ ਬੰਨ੍ਹ 'ਤੇ ਪਹੁੰਚੀ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਜੋ ਹੈਰੋਇਨ ਦੀ ਸਮੱਗਲਿੰਗ ਕਰਦੇ ਹਨ, ਦੇ ਪਾਕਿਤਸਾਨੀ ਸਮੱਗਲਰਾਂ ਨਾਲ ਸਬੰਧ ਹਨ।
ਇਹ ਵੀ ਪੜ੍ਹੋ : ਤਸਕਰੀ ਲਈ ਲਿਜਾਈਆਂ ਜਾ ਰਹੀਆਂ ਸਨ ਗਾਵਾਂ, ਪੁਲਸ ਨੇ ਕੀਤਾ ਪਿੱਛਾ ਤਾਂ ਗੱਡੀ ਛੱਡ ਹੋਏ ਫਰਾਰ
ਇਹ ਪਾਕਿਸਤਾਨੀ ਸਮੱਗਲਰਾਂ ਨਾਲ ਮੋਬਾਇਲ ਇੰਟਰਨੈੱਟ ਰਾਹੀਂ ਗੱਲਬਾਤ ਕਰਕੇ ਉਨ੍ਹਾਂ ਕੋਲੋਂ ਬਾਰਡਰ ਤੋਂ ਸਤਲੁਜ ਦਰਿਆ ਰਾਹੀਂ ਹੈਰੋਇਨ ਮੰਗਵਾ ਕੇ ਅੱਗੇ ਭਾਰਤ ਵਿਚਲੇ ਸਮੱਗਲਰਾਂ ਨੂੰ ਸਪਲਾਈ ਕਰਦੇ ਹਨ। ਇਨ੍ਹਾਂ ਵੱਲੋਂ ਹੁਣ ਵੀ ਪਾਕਿਸਤਾਨੀ ਸਮੱਗਲਰਾਂ ਤੋਂ ਭਾਰੀ ਮਾਤਰਾ 'ਚ ਹੈਰੋਇਨ ਮੰਗਵਾਈ ਗਈ ਹੈ, ਜੋ ਅੱਗੇ ਸਪਲਾਈ ਕਰਨੀ ਹੈ। ਸਮੱਗਲਰ ਮੋਟਰਸਾਈਕਲ 'ਤੇ ਪਿੰਡ ਨਿਹਾਲੇ ਵਾਲਾ ਤੋਂ ਫਿਰੋਜ਼ਪੁਰ ਵੱਲ ਨੂੰ ਪਿੰਡ ਕਿਲਚੇ ਦੇ ਰਸਤੇ ਅੱਗੇ ਪਾਰਟੀ ਨੂੰ ਡਲਿਵਰੀ ਦੇਣ ਆ ਰਹੇ ਹਨ। ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰਕੇ 1 ਕਿਲੋ 54 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਦੋ ਸਮੱਗਲਰ ਜੰਮੂ ਕਸ਼ਮੀਰ 'ਚ ਗ੍ਰਿਫ਼ਤਾਰ, ਬਰਾਮਦ ਹੋਈ 300 ਕਰੋੜ ਦੀ ਕੋਕੀਨ
NEXT STORY