ਪਟਿਆਲਾ (ਮਨਦੀਪ ਸਿੰਘ ਜੋਸਨ) : 26 ਜਨਵਰੀ ਨੂੰ ਟਰੈਕਟਰ ਪਰੇਡ ਮੌਕੇ ਕੁੱਝ ਗੁੰਮਰਾਹ ਕਰਨ ਵਾਲੇ ਆਗੂਆਂ ਦੇ ਪਿੱਛੇ ਲੱਗ ਕੇ ਲਾਲ ਕਿਲ੍ਹੇ ’ਤੇ ਪਹੁੰਚੇ ਕਿਸਾਨਾਂ ’ਚੋਂ ਜ਼ਿਲ੍ਹਾ ਪਟਿਆਲਾ ਦੇ 3 ਕਿਸਾਨਾਂ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ ਪਰਿਵਾਰਾਂ ਦਾ ਦੋਸ਼ ਹੈ ਕਿ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਫਾਈਨਾਂਸਰ ਨੇ ਪੁੱਤਰ ਤੇ ਪਤੀ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
ਜਾਣਕਾਰੀ ਮੁਤਾਬਕ ਨੇੜਲੇ ਪਿੰਡ ਲੱਖੋਮਾਜਰਾ ਦੇ ਕਿਸਾਨ ਹਰਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ, ਪਿੰਡ ਕਸਿਆਣਾ ਦੇ ਕਿਸਾਨ ਅਜੇਪਾਲ ਅਤੇ ਸਮਾਣਾ ਨੇੜਲੇ ਪਿੰਡ ਘੰਗਰੋਲੀ ਦੇ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਪਰਕ ਕਰਨ ’ਤੇ ਲੱਖੋਮਾਜਰਾ ਦੇ ਕਿਸਾਨ ਹਰਵਿੰਦਰ ਸਿੰਘ ਦੇ ਪੁੱਤਰ ਸ਼ਰਨਜੀਤ ਸਿੰਘ, ਪਿੰਡ ਦੇ ਸਰਪੰਚ ਗੁਰਪ੍ਰੀਤ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਸਾਡਾ ਸਾਰਾ ਪਿੰਡ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਹੈ। ਅਸੀਂ ਸ਼ੁਰੂ ਤੋਂ ਹੀ ਪਿੰਡ ਨੇੜਲੇ ਟੋਲ-ਪਲਾਜ਼ਾ ਧਰੇੜੀ ਜੱਟਾਂ ਵਿਖੇ ਧਰਨਾ ਲਾਈ ਬੈਠੇ ਹਾਂ ਅਤੇ ਸਿੰਘੂ ਬਾਰਡਰ ’ਤੇ ਅਚਾਰ ਦੀ ਸੇਵਾ ਸੰਭਾਲੀ ਹੋਈ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਹਥਿਆਰ ਲਹਿਰਾਉਣ ਵਾਲੇ ਜ਼ਰਾ ਸਾਵਧਾਨ!, ਜਾਰੀ ਹੋਈ ਸਖ਼ਤ ਚਿਤਾਵਨੀ
ਇਸ ਲਈ ਅਸੀਂ ਟਰੈਕਟਰ ਪਰੇਡ ਦੇ ਮੱਦੇਨਜ਼ਰ 24 ਜਨਵਰੀ ਨੂੰ ਗੱਡੀਆਂ ਰਾਹੀਂ ਦਰਜਨ ਦੇ ਕਰੀਬ ਕਿਸਾਨ ਇਕੱਠੇ ਹੋ ਕੇ ਅਚਾਰ ਲੈ ਕੇ ਸਿੰਘੂ ਬਾਰਡਰ ਗਏ ਅਤੇ ਟਰੈਕਟਰ ਪਰੇਡ ’ਚ ਹਿੱਸਾ ਲਿਆ। ਸ਼ਰਨਜੀਤ ਮੁਤਾਬਕ ਮੈਨੂੰ 30 ਜਨਵਰੀ ਨੂੰ ਸਵੇਰੇ 4.30 ਵਜੇ ਇਕ ਫੋਨ ਆਇਆ ਕਿ ਅਸੀਂ ਥਾਣਾ ਅਲੀਪੁਰ ਦਿੱਲੀ ਤੋਂ ਬੋਲ ਰਹੇ ਹਾਂ ਅਤੇ ਹਰਵਿੰਦਰ ਸਿੰਘ ਨੂੰ ਅਸੀਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਅਸੀਂ ਪਿੰਡ ਦੇ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਦਿੱਲੀ ਪੁੱਜੇ ਪਰ ਸਾਡੀ ਥਾਣੇ ’ਚ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਨਾ ਹੀ ਸਾਨੂੰ ਮੇਰੇ ਪਿਤਾ ਨਾਲ ਮਿਲਣ ਦਿੱਤਾ। ਅਸੀਂ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਨ ਸਮੇਂ ਵੀ ਮੌਜੂਦ ਸੀ ਪਰ ਸਾਡੀ ਮੁਲਾਕਾਤ ਨਹੀਂ ਕਰਵਾਈ ਗਈ।
ਇਹ ਵੀ ਪੜ੍ਹੋ : ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ 'ਚੰਦੂਮਾਜਰਾ' ਨੇ ਕੈਪਟਨ 'ਤੇ ਲਾਏ ਗੰਭੀਰ ਦੋਸ਼, ਜਾਣੋ ਕੀ ਬੋਲੇ
ਸਾਵਧਾਨ ਹੋਣ ਕਿਸਾਨ : ਦਿੱਲੀ ਪੁਲਸ ਗਲਤ ਤਰੀਕੇ ਨਾਲ ਕਰ ਰਹੀ ਗ੍ਰਿਫ਼ਤਾਰੀਆਂ
ਉਕਤ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੁਣ ਕਿਸਾਨਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਗਲਤ ਤਰੀਕੇ ਨਾਲ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਬਾਰਡਰਾਂ ਤੋਂ ਕਿਸੇ ਕੰਮ ਲਈ ਨੇੜਲੇ ਬਜ਼ਾਰਾਂ ’ਚ ਜਾਂਦਾ ਹੈ, ਉਸ ਨੂੰ ਉੱਥੋਂ ਗ੍ਰਿਫਤਾਰ ਕਰ ਕੇ ਕਿਸੇ ਨਾ ਕਿਸੇ ਕੇਸ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਮੌਕੇ ਮਾਨ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।
ਨੋਟ : ਦਿੱਲੀ ਪੁਲਸ ਵੱਲੋਂ ਧਰਨਾਕਾਰੀ ਕਿਸਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਬਾਰੇ ਦਿਓ ਆਪਣੀ ਰਾਏ
ਸਿਰਸਾ ਨੇ ਦਿੱਲੀ ਪੁਲਸ ਵਲੋਂ ਗ੍ਰਿਫਤਾਰ ਕੀਤੇ 120 ਲੋਕਾਂ ਦੀ ਸੂਚੀ ਕੀਤੀ ਜਾਰੀ
NEXT STORY