ਜਲੰਧਰ (ਰਾਜੇਸ਼, ਸੋਨੂੰ) : ਅੰਮ੍ਰਿਤਸਰ ਤੋਂ ਜਲੰਧਰ ਆ ਰਹੇ ਕਾਰ ਸਵਾਰ 3 ਦੋਸਤਾਂ ਦੀ ਭਿਆਨਕ ਸੜਕ ਹਾਦਸੇ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਸੋਨੂੰ, ਨਰੇਸ਼ ਅਤੇ ਪਵਨ ਦੇ ਤੌਰ 'ਤੇ ਕੀਤੀ ਗਈ ਹੈ, ਜਦੋਂ ਕਿ ਆਕਾਸ਼ ਨਾਂ ਦਾ ਨੌਜਵਾਨ ਜ਼ਖਮੀਂ ਹੋਇਆ ਹੈ। ਫਿਲਹਾਲ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਜਲੰਧਰ: ਰੈਣਕ ਬਾਜ਼ਾਰ 'ਚ ਚੱਲੀਆਂ ਗੋਲੀਆਂ, ਦੋ ਨੌਜਵਾਨ ਜ਼ਖਮੀ
NEXT STORY