ਮੋਗਾ (ਗੋਪੀ, ਕਸ਼ਿਸ਼) : ਇੱਥੇ ਕੈਂਪ ਕੱਪੜਾ ਮਾਰਕਿਟ 'ਚ ਗੈਂਗਸਟਰ ਅਰਸ਼ ਡੱਲਾ ਦੇ ਨਾਂ 'ਤੇ 3 ਬਦਮਾਸ਼ਾਂ ਨੇ ਦਿਨ-ਦਿਹਾੜੇ ਦਹਿਸ਼ਤ ਮਚਾ ਦਿੱਤੀ। ਫਿਲਹਾਲ ਪੁਲਸ ਵੱਲੋਂ 2 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਤੀਜਾ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ ਮੋਗਾ ਦੀ ਕੈਂਪ ਕੱਪੜਾ ਮਾਰਕਿਟ 'ਚ ਇਕ ਨਾਮੀ ਕੱਪੜੇ ਦੇ ਸ਼ੋਅਰੂਮ 'ਚ ਦਿਨ-ਦਿਹਾੜੇ 3 ਬਦਮਾਸ਼ ਵੜ ਗਏ। ਉਨ੍ਹਾਂ ਨੇ ਆਉਂਦੇ ਹੀ ਦੁਕਾਨ ਮਾਲਕ ਨੂੰ ਵਿਦੇਸ਼ 'ਚ ਬੈਠੇ ਗੈਂਗਸਟਰ ਅਰਸ਼ ਡੱਲਾ ਨਾਲ ਗੱਲ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਗਊ ਮਾਸ ਵੇਚਣ ਲਈ ਐਕਟਿਵਾ 'ਤੇ ਪੁੱਜਾ ਸ਼ਖ਼ਸ, ਵਾਇਰਲ ਵੀਡੀਓ ਨੇ ਮਚਾਈ ਤੜਥੱਲੀ
ਦੁਕਾਨ ਦੇ ਸਟਾਫ਼ ਨੂੰ ਜਦੋਂ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਮਾਰਿਕਟ 'ਚ ਤਾਇਨਾਤ ਪੀ. ਸੀ. ਆਰ. ਮੁਲਾਜ਼ਮਾਂ ਨੂੰ ਬੁਲਾ ਲਿਆ। ਏ. ਐੱਸ. ਆਈ. ਸਤਨਾਮ ਸਿੰਘ ਦੀ ਬਹਾਦਰੀ ਨਾਲ ਮੌਕੇ ਤੋਂ 2 ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ, ਜਦੋਂ ਇਕ ਇਕ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਫੜ੍ਹੇ ਗਏ ਦੋਹਾਂ ਬਦਮਾਸ਼ਾਂ ਨੇ ਖ਼ੁਦ ਨੂੰ ਅਰਸ਼ ਡੱਲਾ ਦੇ ਸਾਥੀ ਦੱਸਿਆ। ਦੂਜੇ ਪਾਸੇ ਦੁਕਾਨ ਦੇ ਮਾਲਕ ਨੇ ਕੈਮਰੇ ਸਾਹਮਣੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੀਆਂ ਮੰਡੀਆਂ 'ਚ 2 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ, ਪਟਿਆਲਾ ਖ਼ਰੀਦ 'ਚ ਸਭ ਤੋਂ ਅੱਗੇ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਪੜਾ ਮਾਰਕਿਟ 'ਚ ਪੈਟਰੋਲਿੰਗ ਕਰਦੇ ਸਮੇਂ ਦੁਕਾਨ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਅੰਦਰ 3 ਸ਼ੱਕੀ ਨੌਜਵਾਨ ਵੜ ਗਏ ਹਨ, ਜਿਨ੍ਹਾਂ ਕੋਲ ਹਥਿਆਰ ਵੀ ਹਨ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ 2 ਨੌਜਵਾਨਾਂ ਨੂੰ ਕਾਬੂ ਕੀਤਾ। ਇਨ੍ਹਾਂ 'ਚੋਂ ਇਕ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਕਸ਼ਨ 'ਚ ਪੰਜਾਬ ਸਿੱਖਿਆ ਵਿਭਾਗ, ਸਕੂਲਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ
NEXT STORY