ਭਿੰਡੀ ਸੈਦਾਂ, (ਗੁਰਜੰਟ)- ਪੁਲਸ ਥਾਣਾ ਭਿੰਡੀ ਸੈਦਾਂ ਵੱਲੋਂ ਇਕ ਵਿਅਕਤੀ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।
ਜਾਣਕਾਰੀ ਮੁਤਾਬਕ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਸ ਪਾਰਟੀ ਨੇ ਪਿੰਡ ਮੋਹਲਕੇ ਵਿਖੇ ਇਕ ਨੌਜਵਾਨ ਨੂੰ ਚੂਚਕਵਾਲ ਵੱਲੋਂ ਆਉਂਦਾ ਦੇਖਿਆ, ਜੋ ਕਿ ਪੁਲਸ ਨੂੰ ਦੇਖ ਕੇ ਘਬਰਾ ਗਿਆ ਤੇ ਪਿੱਛੇ ਮੁੜ ਕੇ ਭੱਜਣ ਲੱਗਾ, ਜਿਸ ਨੂੰ ਪੁਲਸ ਪਾਰਟੀ ਨੇ ਪਿੱਛਾ ਕਰ ਕੇ ਕਾਬੂ ਕਰ ਲਿਆ। ਕਾਬੂ ਕਰਨ ਉਪਰੰਤ ਉਸ ਨੇ ਆਪਣੇ ਹੱਥ 'ਚ ਫੜੀ ਪੁੜੀ ਸਾਈਡ 'ਤੇ ਸੁੱਟ ਦਿੱਤੀ, ਜਿਸ ਨੂੰ ਪੁਲਸ ਵੱਲੋਂ ਚੁੱਕਣ 'ਤੇ ਉਸ ਵਿਚੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਸੇਵਕ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਚੋਗਾਵਾਂ ਵਜੋਂ ਹੋਈ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਖਿਰ ਪੁਲਸ ਦੇ ਅੜਿੱਕੇ ਆਇਆ ਰਿਸ਼ਵਤ ਮੰਗਣ ਵਾਲਾ
NEXT STORY