ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਪੁਲਸ ਪਾਰਟੀ ’ਤੇ ਫਾਇਰ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਬਲਵਿੰਦਰ ਸਿੰਘ ਉਰਫ਼ ਮਹਿਪ੍ਰੀਤ ਉਰਫ਼ ਬਿੱਲਾ ਵਾਸੀ ਪਿੰਡ ਭੱਠਲ ਭਾਈ ਥਾਣਾ ਚੋਹਲਾ ਸਾਹਿਬ ਅਤੇ ਉਸਦੇ ਸਾਥੀ ਦੀ ਤਲਾਸ਼ ’ਚ ਜਾ ਰਹੀ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਦੋਵੇਂ ਦੋਸ਼ੀ ਸੇਮਨਾਲੇ ਮੰਡੀ ਲਾਧੂਕਾ ਕੋਲ ਮੌਜੂਦ ਹਨ।
ਪੁਲਸ ਨੇ ਜਦੋਂ ਦੋਵਾਂ ਨੂੰ ਰੋਕ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਅਤੇ ਉਸਦੇ ਸਾਥੀ ਕਰਮਜੀਤ ਸਿੰਘ ਉਰਫ਼ ਕਰਨ ਵਾਸੀ ਪਿੰਡ ਮਿੱਠੇ ਜ਼ਿਲ੍ਹਾ ਫਿਰੋਜ਼ਪੁਰ ਨੇ ਪੁਲਸ ’ਤੇ ਫਾਇਰ ਕਰ ਦਿੱਤੇ ਜਿਸ ’ਤੇ ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਨੂੰ ਮੌਕੇ ਵਾਰਦਾਤ ਤੋਂ 2 ਪਿਸਤੌਲ, 5 ਜ਼ਿੰਦਾ ਰੌਂਦ ਅਤੇ 2 ਖੋਲ ਬਰਾਮਦ ਕੀਤੇ।
MLA ਰਮਨ ਅਰੋੜਾ ਦੇ ਮਾਮਲੇ 'ਚ ਸਟਾਫ਼ ਤੇ PA ਦਾ ਬਿਆਨ ਆਇਆ ਸਾਹਮਣੇ, ਹੋਏ ਅਹਿਮ ਖ਼ੁਲਾਸੇ
NEXT STORY