ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 23 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਪ੍ਰਾਪਤ 705 ਦੇ ਕਰੀਬ ਰਿਪੋਰਟਾਂ ’ਚੋਂ 23 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 15260 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲੇ ਦੇ 50 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਜ਼ਿਲੇ ’ਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 14405 ਹੋ ਗਈ ਹੈ। ਜ਼ਿਲ੍ਹੇ ’ਚ ਅੱਜ 3 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 460 ਹੋ ਗਈ ਹੈ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 398 ਹੈ।
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 23 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 19, ਰਾਜਪੁਰਾ ਤੋਂ 2, ਬਲਾਕ ਭਾਦਸੋਂ ਤੋਂ 1 ਅਤੇ ਬਲਾਕ ਕੋਲੀ ਤੋਂ 1 ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ’ਚੋਂ 2 ਪਾਜ਼ੇਟਿਵ ਕੇਸਾਂ ਦੇ ਸੰਪਰਕ ਅਤੇ 21 ਮਰੀਜ਼ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਿਨਾਂ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਤਾਰ ’ਚ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਤ੍ਰਿਪਡ਼ੀ, ਨਿਊ ਗਰੀਨ ਪਾਰਕ ਕਾਲੋਨੀ, ਅਰਬਨ ਅਸਟੇਟ ਫੇਜ਼ 1, ਵਿਕਾਸ ਕਾਲੋਨੀ, ਗੁਰੂ ਨਾਨਕ ਇਨਕਲੇਵ, ਫੁਲਕੀਆਂ ਇਨਕਲੇਵ, ਸੂਈ ਗਰਾਂ ਮੁਹੱਲਾ, ਲਹਿਲ ਕਾਲੋਨੀ, ਰਾਜਪੁਰਾ ਤੋਂ ਗਰਗ ਕਾਲੋਨੀ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੇਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ 3 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਜ਼ਿਲੇ ’ਚ ਕੁੱਲ ਮੌਤਾਂ ਦੀ ਗਿਣਤੀ 460 ਹੋ ਗਈ ਹੈ। ਪਟਿਆਲਾ ਸ਼ਹਿਰ ਦੇ ਪ੍ਰਤਾਪ ਨਗਰ ਦਾ ਰਹਿਣ ਵਾਲਾ 47 ਸਾਲਾ, ਪੁਰਸ਼ ਜੋ ਕਿ ਹਾਈਪਰਟੈਂਸ਼ਨ ਦੀ ਬੀਮਾਰੀ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ। ਦੂਜਾ ਸਮਾਣਾ ਦੇ ਗਰੀਨ ਟਾਊਨ ਦਾ 60 ਸਾਲਾ ਪੁਰਸ਼ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ। ਤੀਜਾ ਬਹਾਦਰਗਡ਼੍ਹ ਦੇ ਰਹਿਣ ਵਾਲਾ 80 ਸਾਲਾ ਪੁਰਸ਼ ਸਾਹ ਦੀ ਦਿੱਕਤ ਕਾਰਣ ਮੁਹਾਲੀ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਸੀ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ’ਚ ਅੱਜ 1950 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲੇ ’ਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 2,65,429 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 15,260 ਕੋਵਿਡ ਪਾਜ਼ੇਟਿਵ, 2,47,799 ਨੈਗੇਟਿਵ ਅਤੇ ਲੱਗਭਗ 1970 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਕੁੱਲ ਪਾਜ਼ੇਟਿਵ 15260
ਤੰਦਰੁਸਤ ਹੋਏ 14405
ਮੌਤਾਂ 460
ਐਕਟਿਵ 398
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 65 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ
NEXT STORY