ਖਰੜ (ਰਣਬੀਰ) : ਖਰੜ-ਮੋਰਿੰਡਾ ਰੋਡ ਭਾਗੋਮਾਜਰਾ ਟੋਲ ਪਲਾਜ਼ਾ ਨੇੜੇ ਨਾਕੇ ਦੌਰਾਨ ਸੀ. ਆਈ. ਏ. ਸਟਾਫ਼ ਵਲੋਂ ਕਾਰ ਸਵਾਰ 3 ਵਿਅਕਤੀਆਂ ਨੂੰ ਹੈਰੋਇਨ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਤਫਤੀਸ਼ੀ ਅਫ਼ਸਰ ਸਬ-ਇੰਸਪੈਕਟਰ ਬਲਜਿੰਦਰ ਕੌਰ ਨੇ ਦੱਸਿਆ ਕਿ ਸ਼ੱਕੀ ਅਨਸਰਾਂ ’ਤੇ ਨਜ਼ਰ ਰੱਖਣ ਦੇ ਇਰਾਦੇ ਨਾਲ ਪੁਲਸ ਪਾਰਟੀ ਉਕਤ ਥਾਂ ਮੌਜੂਦ ਸੀ ਕਿ ਖਰੜ ਤੋਂ ਮੋਰਿੰਡਾ ਸਾਈਡ ਜਾ ਰਹੀ ਚਿੱਟੇ ਰੰਗ ਦੀ ਹਾਂਡਾ ਸਿਟੀ ਕਾਰ ਸਵਾਰ ਵਿਅਕਤੀਆਂ ਨੂੰ ਐੱਸ. ਆਈ. ਗੁਰਪ੍ਰਤਾਪ ਸਿੰਘ ਵਲੋਂ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ।
ਉਨ੍ਹਾਂ ਦੀ ਪਛਾਣ ਜਾਣਨੀ ਚਾਹੀ ਤਾਂ ਉਨ੍ਹਾਂ ’ਚੋਂ ਇਕ ਨੇ ਆਪਣਾ ਨਾਂ ਬਲਜਿੰਦਰ ਸਿੰਘ, ਜਦੋਂ ਕਿ ਬਾਕੀਆਂ ਨੇ ਤਰੁਣਦੀਪ ਸਿੰਘ ਅਤੇ ਦਲਵਿੰਦਰ ਸਿੰਘ ਦੱਸਿਆ। ਪੁਲਸ ਨੇ ਜਦੋਂ ਕਾਰ ਦੇ ਡੈਸ਼ਬੋਰਡ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ। ਖਰੜ ਅਦਾਲਤ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਰੌਲੀ ਵਿਖੇ 6 ਕਨਾਲ ’ਚ ਕੱਟ ਕੇ ਰੱਖੀ ਕਣਕ ਦੀ ਫ਼ਸਲ ਤੇ 5 ਏਕੜ ’ਚ ਖੜ੍ਹੀ ਨਾੜ ਅੱਗ ਦੀ ਭੇਟ ਚੜ੍ਹੀ
NEXT STORY