ਬਠਿੰਡਾ — ਬਠਿੰਡਾ ਪੁਲਸ ਨੇ ਅੱਜ ਦੇਰ ਰਾਤ ਹਵਾਈ ਫਾਇਰਿੰਗ ਕਰ 3 ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਥੋਂ ਦੇ ਅਰਜੁਨ ਨਗਰ ਕੋਲ ਸਰਹਿੰਦ ਨਹਿਰ ਦੇ ਕੰਢੇ ਪੁਲਸ ਵੱਲੋਂ ਕਰੀਬ 6 ਰਾਊਂਡ ਫਾਇਰ ਕੀਤੇ ਗਏ ਜਿਸ ਦੌਰਾਨ ਪੁਲਸ ਨੇ ਇਕ ਕਾਰ ਸਵਾਰ 'ਚ ਕਰੀਬ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਅਧਿਕਾਰੀਆਂ ਵੱਲੋਂ ਇਸ ਮਾਮਲੇ 'ਚ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪਰ ਸੰਭਾਵਨਾ ਹੈ ਕਿ ਇਹ ਵਾਰਦਾਤ ਖੰਨਾ 'ਚ ਹੋਈ ਗੈਂਗਸਟਰ ਦੇ ਭਰਾ ਦੇ ਕਤਲ ਨਾਲ ਜੁੜੀ ਹੋ ਸਕਦੀ ਹੈ।
ਸਿਰਫ ਘੁਟਾਲੇ ਉਜਾਗਰ ਨਹੀਂ ਕਾਰਵਾਈ ਵੀ ਕਰੇ ਕਾਂਗਰਸ : ਮਾਨ (ਵੀਡੀਓ)
NEXT STORY