ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਇਤਰਾਜ਼ਯੋਗ ਵੀਡੀਓ ਬਣਾਕੇ 1 ਵਿਅਕਤੀ ਨੂੰ ਬਲੈਕਮੇਲ ਕਰਨ ਦੇ ਦੋਸ਼ 'ਚ 4 ਔਰਤਾਂ ਸਣੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ, ਜਿਨ੍ਹਾਂ 'ਤੋਂ 3 ਔਰਤਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਸੋਮਜੀਤ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਅਮਨਦੀਪ ਕੌਰ ਉਰਫ ਅਮਨ, ਮਨਜੀਤ ਕੌਰ ਉਰਫ ਜੋਤੀ, ਬੀਰਪਾਲ ਕੌਰ, ਬੰਟੀ ਪ੍ਰਧਾਨ, ਪਿੰਕੀ, ਪਿੰਕੀ ਦੇ ਪਤੀ ਨੇ 5 ਅਕਤੂਬਰ ਨੂੰ ਮੈਨੂੰ ਆਪਣੇ ਘਰ ਰਣਜੀਤ ਕਲੋਨੀ ਸੰਗਰੂਰ ਵਿਖੇ ਬੁਲਾਇਆ। ਘਰ ਪਹੁੰਚਣ 'ਤੇ ਉਨ੍ਹਾਂ ਨੇ ਮੈਨੂੰ ਪੀਣ ਲਈ ਪਾਣੀ ਦਿੱਤਾ, ਜਿਸ ਨੂੰ ਪੀਣ ਮਗਰੋਂ ਮੈਨੂੰ ਕੋਈ ਹੋਸ਼ ਨਹੀਂ ਰਹੀ। ਕੁਝ ਦੇਰ ਬਾਅਦ ਜਦੋਂ ਮੈਨੂੰ ਹੋਸ਼ ਆਇਆ ਤਾਂ ਉਕਤ ਵਿਅਕਤੀਆਂ ਨੇ ਮੇਰੀ ਇਤਰਾਜ਼ਯੋਗ ਵੀਡੀਓ ਬਣਾ ਲਈ ਅਤੇ ਮੇਰੇ ਪਰਸ 'ਚੋਂ 5000 ਰੁਪਏ, ਇਕ ਖਾਲੀ ਚੈਕ ਕੱਢ ਲਿਆ। ਵੀਡੀਓ ਦੇ ਬਦਲੇ ਉਹ ਮੇਰੇ ਕੋਲੋਂ ਇਕ ਲੱਖ ਰੁਪਏ ਮੰਗ ਕਰਨ ਲੱਗੇ।
ਪੁਲਸ ਨੇ ਦੱਸਿਆ ਕਿ ਸੋਮਜੀਤ ਨੇ ਡਰਦੇ ਮਾਰੇ 70 ਹਜ਼ਾਰ ਰੁਪਏ ਦਾ ਚੈੱਕ ਭਰਕੇ ਉਨ੍ਹਾਂ ਨੂੰ ਦੇ ਦਿੱਤਾ। ਦੂਜੇ ਪਾਸੇ ਪੁਲਸ ਨੇ ਪੀੜਤ ਦੇ ਬਿਆਨਾਂ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ 3 ਔਰਤਾਂ, ਅਮਨਦੀਪ ਕੌਰ, ਮਨਜੀਤ ਕੌਰ ਅਤੇ ਵੀਰਪਾਲ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਤਿੰਨ ਬੱਚਿਆਂ ਦੇ ਪਿਉ ਨੇ ਸਿਰਫ ਸ਼ੱਕ ਕਾਰਨ ਮਾਰ ਮੁਕਾਈ ਪਤਨੀ
NEXT STORY