ਲੁਧਿਆਣਾ : ਲੁਧਿਆਣਾ ਦੇ ਹਰਨਾਮਪੁਰਾ ਪਿੰਡ ਦੇ ਨਜ਼ਦੀਕ ਸਿਧਵਾਂ ਨਗਿਰ ਨੇੜੇ 36 ਬੰਬ ਮਿਲਣ ਨਾਲ ਦਹਿਸ਼ਤ ਫੈਲ ਗਈ। ਜਦਕਿ ਇਕ ਦਿਨ ਪਹਿਲਾਂ ਲੁਧਿਆਣਾ ਦੇ ਆਲਮਗੀਰ ਇਲਾਕੇ 'ਚੋਂ ਵੀ 30 ਬੰਬ ਮਿਲੇ ਸਨ। ਮੰਗਲਵਾਰ ਨੂੰ ਵੀ ਵੱਡੀ ਮਾਤਰਾ ਵਿਚ ਬੰਬ ਮਿਲਣ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਥਾਵਾਂ ਤੋਂ ਮਿਲਣ ਵਾਲੇ ਬੰਬ ਇਕੋ ਕਿਸਮ ਦੇ ਹਨ।
ਪੁਲਸ ਦਾ ਕਹਿਣਾ ਹੈ ਕਿ ਬੰਬ ਡਿਫਿਊਜ਼ ਕਰਨ ਵਾਲੀਆਂ ਟੀਮਾਂ ਬੁਲਾਈਆਂ ਗਈਆਂ ਹਨ। ਇੰਨਾ ਹੀ ਨਹੀਂ ਸੋਮਵਾਰ ਨੂੰ ਆਲਮਗੀਰ ਇਲਾਕੇ 'ਚੋਂ ਮਿਲੇ ਬੰਬ ਵੀ ਉਸੇ ਜਗ੍ਹਾ 'ਤੇ ਪਏ ਹਨ ਅਤੇ ਪੁਲਸ ਦੋਵੇਂ ਮਾਮਲਿਆਂ 'ਚ ਸਖਤੀ ਨਾਲ ਚੱਲ ਰਹੀ ਹੈ।
ਹੱਤਿਆ ਦੇ ਮਾਮਲੇ 'ਚ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਨੇ ਕੀਤਾ ਬਰੀ
NEXT STORY