ਚੰਡੀਗੜ੍ਹ, (ਲਲਨ)- ਗਣਤੰਤਰ ਦਿਵਸ ਦੇ ਮੱਦੇਨਜ਼ਰ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਐੱਫ. ਵਲੋਂ ਚਲਾਈ ਜਾ ਰਹੀ ਚੈਕਿੰਗ ਮੁਹਿੰਮ ਦੌਰਾਨ ਪਲੇਟਫਾਰਮ ਨੰਬਰ-1 'ਤੇ 4 ਆਇਰਨ ਬਾਕਸਾਂ 'ਚੋਂ ਰਮ ਦੀਆਂ 385 ਬੋਤਲਾਂ ਮਿਲੀਆਂ। ਜੀ. ਆਰ. ਪੀ. ਨੇ ਇਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਅਣਪਛਾਤਿਆਂ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜੀ. ਆਰ. ਪੀ. ਦੇ ਥਾਣਾ ਮੁਖੀ ਰਾਜਕੁਮਾਰ ਨੇ ਦੱਸਿਆ ਕਿ ਆਰ. ਪੀ. ਐੱਫ. ਦੇ ਸੰਦੀਪ ਕੁਮਾਰ ਮਾਨ ਅਤੇ ਹੋਰ ਪੁਲਸ ਜਵਾਨਾਂ ਵਲੋਂ 26 ਜਨਵਰੀ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ 'ਤੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪਲੇਟਫਾਰਮ ਨੰਬਰ 1 'ਤੇ 4 ਆਇਰਨ ਬਾਕਸ ਜ਼ੰਜੀਰਾਂ ਨਾਲ ਬੰਨ੍ਹੇ ਹੋਏ ਪਾਰਸਲ ਦਫਤਰ ਦੇ ਅੱਗੇ ਪਏ ਦਿਖਾਈ ਦਿੱਤੇ। ਸ਼ੱਕ ਹੋਣ 'ਤੇ ਜਦੋਂ ਇਨ੍ਹਾਂ ਨੂੰ ਖੋਲ੍ਹਿਆ ਗਿਆ ਤਾਂ ਇਸ 'ਚੋਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ। ਇਸਦੇ ਬਾਅਦ ਪਾਰਸਲ ਅਧਿਕਾਰੀ ਸੁੰਦਰ ਲਾਲ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬੁਕਿੰਗ ਦਾ ਸਾਮਾਨ ਨਹੀਂ ਹੈ।
ਕਿਵੇਂ ਪਹੁੰਚੇ ਆਇਰਨ ਬਾਕਸ ਬਿਨਾਂ ਬੁਕਿੰਗ ਅੰਦਰ?
ਇਸ ਘਟਨਾ ਤੋਂ ਬਾਅਦ ਹੁਣ ਪਾਰਸਲ ਵਿਭਾਗ ਵੀ ਸ਼ੱਕ ਦੇ ਘੇਰੇ 'ਚ ਆ ਰਿਹਾ ਹੈ। ਪਾਰਸਲ ਵਿਭਾਗ ਦੇ ਅਧਿਕਾਰੀਆਂ 'ਤੇ ਇਹ ਸਵਾਲ ਉਠਦਾ ਹੈ ਕਿ ਜਦੋਂ ਸਾਮਾਨ ਬੁਕ ਹੀ ਨਹੀਂ ਹੋਇਆ ਤਾਂ ਇਹ ਬਾਕਸ ਪਲੇਟਫਾਰਮ 'ਤੇ ਕਿਵੇਂ ਪਹੁੰਚੇ। ਨਿਯਮ ਮੁਤਾਬਕ ਕੋਈ ਵੀ ਸਾਮਾਨ ਪਾਰਸਲ ਦਫਤਰ 'ਚ ਬੁੱਕ ਹੋਣ ਦੇ ਬਾਅਦ ਹੀ ਪਲੇਟਫਾਰਮ 'ਤੇ ਰੱਖਿਆ ਜਾ ਸਕਦਾ ਹੈ। ਜੀ. ਆਰ. ਪੀ. ਦੇ ਥਾਣਾ ਮੁਖੀ ਨੇ ਦੱਸਿਆ ਕਿ ਇਹ ਪਾਰਸਲ ਵਿਭਾਗ ਦੇ ਸੀ. ਪੀ. ਐੱਸ. ਸੁੰਦਰ ਲਾਲ ਤੋਂ ਲਿਖਤੀ ਰੂਪ 'ਚ ਲਿਆ ਗਿਆ ਹੈ ਕਿ ਇਹ ਪਾਰਸਲ ਦਫਤਰ ਦੀ ਜਾਣਕਾਰੀ 'ਚ ਨਹੀਂ ਹੈ।
੧੫384੩੦.“96
ਮਨਪ੍ਰੀਤ 128 ਵਾਅਦੇ ਪੂਰੇ ਕਰਨ ਦਾ ਦਾਅਵਾ ਕਰ ਕੇ ਪੰਜਾਬੀਆਂ ਨੂੰ ਦੁਬਾਰਾ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹੈ : ਮਜੀਠੀਆ
NEXT STORY