ਲੁਧਿਆਣਾ (ਰਿਸ਼ੀ) : ਰੈਵੇਨਿਊ ਮਹਿਕਮੇ ਦੇ ਮੁਲਾਜ਼ਮਾਂ ਨਾਲ ਮਿਲੀ-ਭੁਗਤ ਕਰ ਕੇ ਆਨਲਾਈਨ ਫਰਦ ਦੀ ਕਾਪੀ ਕਢਵਾ ਕੇ ਚੰਦ ਮਿੰਟਾਂ ’ਚ ਉਸੇ ਨਾਂ ਦਾ ਜਾਅਲੀ ਆਧਾਰ ਕਾਰਡ ਬਣਾ ਕੇ ਜਾਅਲੀ ਜ਼ਮਾਨਤਾਂ ਕਰਵਾਉਣ ਵਾਲੇ ਇਕ ਗੈਂਗ ਦਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਗੈਂਗ ਦੇ ਸਰਗਣਾ ਸਮੇਤ 4 ਮੈਂਬਰਾਂ ਨੂੰ ਦਬੋਚਿਆ ਹੈ। ਪੁਲਸ ਦਾ ਦਾਅਵਾ ਹੈ ਕਿ ਗੈਂਗ ਨੇ 1 ਸਾਲ 'ਚ 150 ਤੋਂ ਜ਼ਿਆਦਾ ਜਾਅਲੀ ਜ਼ਮਾਨਤਾਂ ਕਰਵਾਈਆਂ ਹਨ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ, ਏ. ਡੀ. ਸੀ. ਪੀ.-3 ਸਮੀਰ ਵਰਮਾ, ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਸਰਗਣਾ ਹਰਪਾਲ ਸਿੰਘ ਉਰਫ ਮਨੋਜ ਕੁਮਾਰ (32) ਵਾਸੀ ਮੋਤੀ ਬਾਗ ਕਾਲੋਨੀ, ਰਾਹੁਲ ਕੁਮਾਰ (39) ਵਾਸੀ ਆਂਦਨ ਵਿਹਾਰ, ਨਵਦੀਨ ਸਿੰਘ (34) ਵਾਸੀ ਸਿਵਲ ਲਾਈਨ ਅਤੇ ਹਰਵਿੰਦਰ ਸਿੰਘ (32) ਵਾਸੀ ਤਲਵੰਡੀ ਦੇ ਰੂਪ 'ਚ ਹੋਈ ਹੈ। ਪੁਲਸ ਨੂੰ ਮੁਲਜ਼ਮਾਂ ਕੋਲੋਂ ਵੱਖ-ਵੱਖ ਲੋਕਾਂ ਦੀਆਂ 20 ਫਰਦਾਂ ਅਤੇ 50 ਜਾਅਲੀ ਆਧਾਰ ਕਾਰਡ ਬਰਾਮਦ ਹੋਏ ਹਨ। ਗੈਂਗ ਕਚਹਿਰੀ ਕੰਪਲੈਕਸ ਦੇ ਆਲੇ-ਦੁਆਲੇ ਹੀ ਘੁੰਮ ਕੇ ਆਪਣੇ ਗਾਹਕਾਂ ਦੀ ਭਾਲ ਕਰਦਾ ਸੀ। ਪੁਲਸ ਮੁਤਾਬਕ ਗੈਂਗ ਦੇ ਸਰਗਣਾ ਵੱਲੋਂ ਪਹਿਲਾਂ ਆਨਲਾਈਨ ਅਜਿਹੇ ਵਿਅਕਤੀਆਂ ਦੀਆਂ ਫਰਦਾਂ ਕਢਵਾਈਆਂ ਜਾਂਦੀਆਂ ਸਨ, ਜਿਨ੍ਹਾਂ ਦੇ ਨਾਂ ’ਤੇ ਕੋਈ ਕਰਜ਼ਾ ਨਾ ਹੋਵੇ।
ਫਿਰ ਇਕ ਐਪ ਜ਼ਰੀਏ ਉਸੇ ਵਿਅਕਤੀ ਦੇ ਨਾਂ ’ਤੇ ਆਪਣੇ ਘਰ ਹੀ ਜਾਅਲੀ ਆਧਾਰ ਕਾਰਡ ਤਿਆਰ ਕਰ ਲੈਂਦੇ ਸਨ, ਜਿਸ ’ਤੇ ਸਰਗਣੇ ਸਮੇਤ ਹੋਰ ਮੁਲਜ਼ਮ ਖੁਦ ਦੀ ਫੋਟੋ ਲਗਾ ਕੇ ਜਾਅਲੀ ਆਈ. ਡੀ. ਫਰੂਟ ਤਿਆਰ ਕਰ ਲੈਂਦੇ ਸਨ, ਜਿਸ ਦੀ ਵਰਤੋਂ ਬਾਅਦ 'ਚ ਜਾਅਲੀ ਜ਼ਮਾਨਤ ਕਰਵਾਉਣ ਲਈ ਕਰਦੇ ਸਨ। ਪੁਲਸ 2 ਦਿਨ ਦੇ ਰਿਮਾਂਡ ’ਤੇ ਰੈਵੇਨਿਊ ਮਹਿਕਮੇ ਦੇ ਮੁਲਾਜ਼ਮਾਂ ਦਾ ਵੀ ਪਤਾ ਲਗਵਾ ਰਹੀ ਹੈ। ਸਰਗਣੇ ’ਤੇ ਪਹਿਲਾਂ ਵੀ ਜਾਅਲੀ ਜ਼ਮਾਨਤ ਕਰਵਾਏ ਜਾਣ ਦਾ ਇਕ ਕੇਸ ਦਰਜ ਹੈ।
ਕਰਜ਼ੇ ਹੇਠਾਂ ਦੱਬੇ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਦੇ ਕਿਸਾਨ ਪਿਤਾ ਨੇ ਕੀਤੀ ਖ਼ੁਦਕੁਸ਼ੀ
NEXT STORY