ਹੁਸ਼ਿਆਰਪੁਰ/ਮਾਹਿਲਪੁਰ (ਅਮਰੀਕ)— ਕਰਜ਼ੇ ਹੇਠਾਂ ਦੱਬੇ ਇਕ ਕਿਸਾਨ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਾਹਿਲੁਪਰ ਨੇੜੇ ਪਿੰਡ ਟੂਟੋਮਜਾਰਾ ਤੋਂ ਜ਼ਿਲ੍ਹਾ ਕਾਂਗਰਸ ਦੇ ਸਕੱਤਰ ਬਲਵਿੰਦਰ ਸਿੰਘ ਬਿੰਦੂ ਮਾਨ ਦੇ ਕਿਸਾਨ ਪਿਤਾ ਕੁਲਵੀਰ ਸਿੰਘ ਨੇ ਵੱਖ-ਵੱਖ ਬੈਂਕਾਂ ਤੋਂ ਕਰਜਾ ਲਿਆ ਹੋਇਆ ਸੀ।
ਇਹ ਵੀ ਪੜ੍ਹੋ: ਹੱਥਾਂ 'ਤੇ ਮਹਿੰਦੀ ਲਗਾ ਤੇ ਚੂੜਾ ਪਾ ਕੇ ਲਾੜੀ ਕਰਦੀ ਰਹੀ ਲਾੜੇ ਦਾ ਇੰਤਜ਼ਾਰ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਕਰਜ਼ੇ ਹੇਠਾਂ ਦਬ ਜਾਣ ਕਰਕੇ ਉਕਤ ਕਿਸਾਨ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਉਕਤ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਹੁਣ ਬਲਾਚੌਰ ਦੇ SDM ਦੇ ਦਫ਼ਤਰ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ
ਮ੍ਰਿਤਕ ਕੁਲਵੀਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕੋਈ ਵੀ ਸਰਕਾਰ ਆਉਂਦੀ ਹੈ, ਉਨ੍ਹਾਂ ਵੱਲੋਂ ਕਿਸਾਨਾਂ ਲਈ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਪਰ ਗਰਾਊਂਡ ਪੱਧਰ 'ਤੇ ਉਹ ਵਾਅਦੇ ਕਿਤੇ ਵੀ ਪੂਰੇ ਹੁੰਦੇ ਨਜ਼ਰ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਇਸ ਦੀ ਤਾਜ਼ਾ ਮਿਸਾਲ ਉਸ ਦੇ ਭਰਾ ਵੱਲੋਂ ਖ਼ੁਦਕੁਸ਼ੀ ਕਰਕੇ ਦਿੱਤੀ ਗਈ ਹੈ। ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰਾਂ ਜਦੋਂ ਵਾਅਦੇ ਕਰਦੀਆਂ ਨੇ ਤਾਂ ਕਿਸਾਨ ਕਿਤੇ ਨਾ ਕਿਤੇ ਕਰਜ਼ਾ ਦੇਣ 'ਚ ਅਸਮਰੱਥ ਨਜ਼ਰ ਆਉਂਦਾ ਹੈ ਅਤੇ ਬੈਂਕ ਵੱਲੋਂ ਉਨ੍ਹਾਂ ਨੂੰ ਲਗਾਤਾਰ ਤੰਗ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਸਾਈਕਲਿੰਗ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਮਹਾਨਗਰ ਜਲੰਧਰ 'ਚ ਬਣਨਗੇ ਸਾਈਕਲ ਟਰੈਕ
ਚੰਡੀਗੜ੍ਹ : ਕਿਸਾਨਾਂ ਦੀ ਚੱਲ ਰਹੀ ਮੀਟਿੰਗ 'ਚ ਅਚਾਨਕ ਵੜਿਆ 'ਬਾਹਰੀ' ਵਿਅਕਤੀ...
NEXT STORY