ਬਠਿੰਡਾ (ਵਰਮਾ) : ਥਾਣਾ ਕੈਨਾਲ ਕਾਲੋਨੀ ਪੁਲਸ ਨੇ 4 ਮੁਲਜ਼ਮਾਂ ਨੂੰ ਚੋਰੀ ਦੇ ਪੈਟਰੋਲ ਨਾਲ ਭਰੇ 2 ਵਾਹਨਾਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਲੋਕਾਂ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਟੈਂਕਰਾਂ ’ਚੋਂ ਪੈਟਰੋਲ ਚੋਰੀ ਕਰਦਾ ਹੈ। ਸੂਚਨਾ ਦੇ ਆਧਾਰ ’ਤੇ ਸਹਾਇਕ ਥਾਣੇਦਾਰ ਮੰਦਰ ਸਿੰਘ ਨੇ ਨਾਕਾਬੰਦੀ ਕਰ ਕੇ ਉਕਤ 2 ਬੋਲੈਰੋ ਕੈਂਪਰ ਵਾਹਨਾਂ ਨੂੰ ਕਾਬੂ ਕੀਤਾ।
ਉਕਤ ਵਾਹਨਾਂ ’ਚ ਮੁਲਜ਼ਮ ਰਾਮਪਾਲ, ਰਾਜੇਸ਼ ਯਾਦਵ ਵਾਸੀ ਮੰਨੀਵਾਲਾ, ਰਾਕੇਸ਼ ਕੁਮਾਰ ਵਾਸੀ ਹਨੂੰਮਾਨਗੜ੍ਹ ਅਤੇ ਰੌਬਿਨ ਵਾਸੀ ਤੱਖਰਾਂਵਾਲੀ ਜ਼ਿਲ੍ਹਾ ਸ੍ਰੀ ਗੰਗਾਨਗਰ ਸਵਾਰ ਸਨ। ਪੁਲਸ ਨੇ ਜ਼ਬਤ ਕੀਤੇ ਵਾਹਨਾਂ ’ਚੋਂ 4800 ਲੀਟਰ ਪੈਟਰੋਲ ਬਰਾਮਦ ਕੀਤਾ ਹੈ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਕੈਨਾਲ ਕਾਲੋਨੀ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਸਭ ਤੋਂ ਵੱਡੇ ਹਾਦਸੇ ਨੇ ਵਿਛਾਏ ਸੱਥਰ, ਆਪਣਿਆਂ ਦੀਆਂ ਲਾਸ਼ਾਂ ਦੇਖ ਗਸ਼ ਖਾ ਕੇ ਡਿੱਗੇ ਲੋਕ (ਤਸਵੀਰਾਂ)
NEXT STORY