ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ-ਫਾਜ਼ਿਲਕਾ ਸੜਕ 'ਤੇ ਬੀਤੇ ਦਿਨ ਪੰਜਾਬ ਦਾ ਸਭ ਤੋਂ ਵੱਡਾ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਪਿੱਕਅਪ ਗੱਡੀ ਅਤੇ ਕੈਂਟਰ ਦੀ ਜ਼ੋਰਦਾਰ ਟੱਕਰ ਵਿਚਾਲੇ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਨੇ ਕਈ ਪਰਿਵਾਰਾਂ ਦੇ ਘਰ ਸੱਥਰ ਵਿਛਾ ਦਿੱਤੇ। ਜਦੋਂ 11 ਲੋਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਆਪਣਿਆਂ ਦੀਆਂ ਲਾਸ਼ਾਂ ਦੇਖ ਪਰਿਵਾਰਕ ਮੈਂਬਰ ਗਸ਼ ਖਾ-ਖਾ ਡਿੱਗਦੇ ਹੋਏ ਦਿਖਾਈ ਦਿੱਤੇ। ਉਨ੍ਹਾਂ ਦਾ ਵਿਰਲਾਪ ਦੇਖ ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਆ ਗਏ। ਹਸਪਤਾਲ 'ਚ 10 ਲਾਸ਼ਾਂ ਦੇ ਪੋਸਟਮਾਰਟਮ ਤੋਂ ਬਾਅਦ ਇਨ੍ਹਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਇਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ, ਜੋ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਮੋਰਚਰੀ ’ਚ ਪਛਾਣ ਲਈ ਰੱਖੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈ ਕੇ ਵੱਡੀ ਖ਼ਬਰ! ਜਾਣੋ ਹੁਣ ਕਿੰਨੀ ਮਿਲੇਗੀ
ਪੋਸਟਮਾਰਟਮ ਦੌਰਾਨ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਚੀਕ-ਚਿਹਾੜਾ ਮਚਿਆ ਰਿਹਾ ਅਤੇ ਮ੍ਰਿਤਕਾਂ ਦੇ ਪਰਿਵਾਰ ਰੋਂਦੇ ਹੋਏ ਦੇਖੇ ਗਏ। ਦੂਜੇ ਪਾਸੇ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ 11 'ਚੋਂ 10 ਮ੍ਰਿਤਕਾਂ ਦੀ ਪਛਾਣ ਲਖਨ ਪੁੱਤਰ ਰਾਜੂ, ਮੁਕੇਸ਼ ਪੁੱਤਰ ਪ੍ਰਕਾਸ਼, ਗੋਵਿੰਦਾ ਪੁੱਤਰ ਅੱਕੂ, ਵਿੱਕੀ ਪੁੱਤਰ ਬੀਬਾ ਵਾਸੀ ਗੁਰੂਹਰਸਹਾਏ, ਸੁਖਵਿੰਦਰ ਪੁੱਤਰ ਮਹਿੰਦਰ ਸਿੰਘ ਵਾਸੀ ਮਮਦੋਟ, ਰਵੀ ਪੁੱਤਰ ਬਾਲੂ ਰਾਮ ਵਾਸੀ ਗੁਰੂਹਰਸਹਾਏ, ਜਸਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਵਰੂਪ ਸਿੰਘ ਵਾਲਾ, ਬੱਗਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਝੰਡੂ ਵਾਲਾ, ਚੰਦ ਸਿੰਘ ਪੁੱਤਰ ਵਿਸਾਖੀ ਵਾਸੀ ਗੁਰੂਹਰਸਹਾਏ, ਮਲਕੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਲਾਲਚੀਆ ਵਜੋਂ ਹੋਈ ਹੈ ਅਤੇ ਇਕ ਵਿਅਕਤੀ ਅਣਪਛਾਤਾ ਹੈ।
ਇਹ ਵੀ ਪੜ੍ਹੋ : ਐਤਕੀਂ ਮੌਸਮ ਨੇ ਤੋੜ ਛੱਡੇ ਸਾਰੇ ਰਿਕਾਰਡ, ਮੌਸਮ ਵਿਭਾਗ ਨੇ ਜਾਰੀ ਕਰ 'ਤੀ ਸਾਰੀ ਡਿਟੇਲ
ਐੱਸ. ਪੀ. ਰਣਧੀਰ ਕੁਮਾਰ ਨੇ ਦੱਸਿਆ ਕਿ ਜ਼ਖਮੀਆਂ ਦੇ ਨਾਂ ਅਰਜੁਨ ਪੁੱਤਰ ਰਾਜਕੁਮਾਰ, ਗਗਨ ਪੁੱਤਰ ਨਾਨਕ, ਗੋਪਾਲ ਪੁੱਤਰ ਮੋਤੀਰਾਮ, ਨਰਿੰਦਰ ਪੁੱਤਰ ਪੱਪੂ, ਰਾਜ ਕੁਮਾਰ ਪੁੱਤਰ ਬਾਲੂ ਰਾਮ, ਰੋਹਿਤ ਵਾਸੀ ਗੁਰੂਹਰਸਹਾਏ, ਨੰਦੂ ਵਾਸੀ ਗੁੱਦੜ ਢੰਡੀ, ਲਾਲਾ ਪੁੱਤਰ ਕੇਸਰ ਰਾਮ, ਸੰਦੀਪ ਪੁੱਤਰ ਧਰਮਚੰਦ, ਰਾਜ ਕੁਮਾਰ ਪੁੱਤਰ ਬੀਰੂ, ਸੋਮਦੇਸ਼ ਪੁੱਤਰ ਜੋਗੀ ਰਾਮ, ਲਖਨ ਰਾਮ ਪੁੱਤਰ ਪ੍ਰੇਮ, ਅਜੈ ਪੁੱਤਰ ਬਾਲਾ ਰਾਮ, ਰਮਨ ਪੁੱਤਰ ਭਜਨ, ਰਮਨ ਪੁੱਤਰ ਗੁਰਮੀਤ ਅਤੇ ਫੌਜੀ ਪੁੱਤਰ ਗੁਰਮੀਤ ਵਾਸੀ ਗੁਰੂਹਰਸਹਾਏ ਦੇ ਰੂਪ ਵਿੱਚ ਹੋਈ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਸਰਕਾਰੀ ਸਕੂਲ ਦੀ CCTV ਫੁਟੇਜ ਨੇ ਉਡਾਏ ਹੋਸ਼! ਪੁੱਤ ਗੁਆ ਕੇ ਭੁੱਬਾਂ ਮਾਰ ਰੋ ਰਿਹਾ ਪਰਿਵਾਰ
NEXT STORY