ਖਰੜ (ਰਣਬੀਰ) : ਖ਼ੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਠੱਗਣ ਵਾਲੇ ਚਾਰ ਮੁਲਜ਼ਮਾਂ ਪੁਲਸ ਨੇ ਸੰਨੀ ਇਨਕਲੇਵ ਇਲਾਕੇ ’ਤੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਤੋਂ ਪੰਜਾਬ ਪੁਲਸ ਦਾ ਨਕਲੀ ਆਈ ਕਾਰਡ, ਖਿਡੌਣਾ ਪਿਸਤੌਲ ਤੇ ਵਾਰਦਾਤ ’ਚ ਇਸਤੇਮਾਲ ਕੀਤੀ ਜਾਣ ਵਾਲੀ ਸਵਿੱਫਟ ਗੱਡੀ ਵੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਨਵਾਂਗਰਾਓਂ ਦੇ ਵਿਸ਼ਾਲ ਕੁਮਾਰ, ਸੈਕਟਰ-49 ਚੰਡੀਗੜ੍ਹ ਦੇ ਮੁਕੇਸ਼ ਸਿੰਘ, ਭਵਾਨੀਗੜ੍ਹ ਪਟਿਆਲਾ ਦੇ ਪ੍ਰਦੀਪ ਸਿੰਘ ਤੇ ਜ਼ੀਰਕਪੁਰ ਦੇ ਸਾਗਰ ਵਜੋਂ ਹੋਈ।
ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਸੰਨੀ ਇਨਕਲੇਵ ਪੁਲਸ ਪੋਸਟ ਇੰਚਾਰਜ ਚਰਨਜੀਤ ਸਿੰਘ ਰਾਮੇਵਾਲ ਨੇ ਟੀਮ ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਸੰਨੀ ਇਨਕਲੇਵ ਦੇ ਨੇੜੇ ਨਾਕਾ ਲਾਇਆ ਸੀ। ਇਸ ਦੌਰਾਨ ਜਾਣਕਾਰੀ ਮਿਲੀ ਕਿ ਸਵਿੱਟਫ ’ਚ 4 ਮੁਲਜ਼ਮ ਘੁੰਮ ਰਹੇ ਹਨ, ਜੋ ਰਾਹਗੀਰਾਂ ਨੂੰ ਪੁਲਸ ਦਾ ਆਈ. ਡੀ. ਕਾਰਡ ਤੇ ਪਿਸਤੌਲ ਦਿਖਾ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਸ ਨੇ ਨਾਕੇ ’ਤੇ ਗੱਡੀ ਰੋਕ ਕੇ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਹੱਥਕੜੀ ਤੇ ਖਿਡੌਣਾ ਪਿਸਤੌਲ ਵੀ ਬਰਾਮਦ ਹੋਈ। ਪੁੱਛਗਿੱਛ ’ਚ ਸਾਹਮਣੇ ਆਇਆ ਕਿ ਪ੍ਰਦੀਪ ਸਿੰਘ ਨੇ ਪੰਜਾਬ ਪੁਲਸ ਦੇ ਕਾਂਸੇਟਬਲ ਦਾ ਆਈ.ਡੀ. ਕਾਰਡ ਬਣਾਇਆ ਸੀ, ਜੋ ਉਹ ਲੁੱਟ ਦੀ ਵਾਰਦਾਤ ’ਚ ਇਸਤੇਮਾਲ ਕਰਦਾ ਸੀ।
ਪੰਜਾਬ 'ਚ ਇਕ ਹੋਰ ਪਰਿਵਾਰ ਨਾਲ ਵਿਦੇਸ਼ ਜਾਣ ਦੇ ਨਾਂ 'ਤੇ ਹੋਈ ਵੱਡੀ ਠੱਗੀ, ਏਜੰਟਾਂ ਨੇ ਦੱਸੀ ਇਹ ਗੱਲ
NEXT STORY