ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ) : ਕਿਸੇ ਵੀ ਤਰ੍ਹਾਂ ਦੀ ਜੰਗ ਨੂੰ ਜਿੱਤਣ ਲਈ ਹੌਂਸਲੇ ਅਤੇ ਨਿਯਮਾਂ ਦੀ ਪਾਲਣਾ ਹੀ ਆਖਿਰ ਕੰਮ ਆਉਂਦੀ ਹੈ, ਜਿਸਨੂੰ ਅੱਜ ਇੱਕ ਵਾਰ ਮੋਗਾ ਪ੍ਰਸ਼ਾਸਨ, ਜ਼ਿਲ੍ਹਾ ਵਾਸੀਆਂ, ਸਿਹਤ ਕਾਮਿਆਂ ਨੇ ਮਿਲ ਕੇ ਸਾਬਿਤ ਕੀਤਾ ਹੈ। ਦੇਸ਼ ਭਰ 'ਚ ਆਈ ਕੋਰੋਨਾ ਮਹਾਮਾਰੀ ਦੀ ਲਪੇਟ 'ਚ 7 ਅਪ੍ਰੈਲ ਨੂੰ ਪਹਿਲੀ ਵਾਰ ਆਏ ਜ਼ਿਲ੍ਹੇ ਦੇ ਚਾਰ ਮਰੀਜ਼ਾਂ ਤੋਂ ਬਾਅਦ ਲਗਾਤਾਰ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 50 ਤੋਂ ਉੱਪਰ ਹੋਣ ਕਾਰਨ ਜਿੱਥੇ ਪ੍ਰਸ਼ਾਸਨ ਲਈ ਵੱਡੀ ਚੇਤਾਵਨੀ ਖੜ੍ਹੀ ਹੋ ਗਈ ਸੀ, ਉੱਥੇ ਜ਼ਿਲ੍ਹਾ ਵਾਸੀ ਵੀ ਚਿੰਤਾ ਦੇ ਆਲਮ 'ਚ ਸਨ। ਬੀਤੇ ਦਿਨੀਂ ਸਿਵਲ ਹਸਪਤਾਲ ਮੋਗਾ ਅਤੇ ਬਾਘਾਪੁਰਾਣਾ 'ਚ ਇਲਾਜ ਅਧੀਨ ਚੱਲਦੇ ਪਾਜ਼ੇਟਿਵ ਮਰੀਜ਼ਾਂ 'ਚੋਂ ਅੱਜ ਚਾਰ ਆਸ਼ਾ ਵਰਕਰਾਂ ਦੀ ਰਿਪੋਰਟ ਨੈਗਟਿਵ ਆਉਣ ਨਾਲ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਉਕਤ ਸਾਰਿਆਂ ਨੂੰ ਸਿਹਤ ਮਹਿਕਮੇ ਵੱਲੋਂ ਆਪੋ-ਆਪਣੇ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ► ਵੱਡੀ ਖਬਰ, ਕੇਂਦਰ ਦੀ ਕੋਰੋਨਾ ਮਰੀਜ਼ਾਂ 'ਤੇ ਬਣਾਈ ਡਿਸਚਾਰਜ ਪਾਲਿਸੀ ਪੰਜਾਬ 'ਚ ਲਾਗੂ
ਜਿਸ ਦੇ ਨਾਲ ਮਰੀਜ਼ਾਂ ਦੇ ਇਲਾਜ ਲਈ ਬਣਾਏ ਆਈਸੋਲੇਸ਼ਨ ਵਾਰਡ ਖਾਲੀ ਹੋਣ ਨਾਲ ਇੱਕ ਵਾਰ ਫਿਰ ਮੋਗਾ ਜ਼ਿਲ੍ਹੇ ਦਾ ਅੰਕੜਾ 46 ਤੋਂ ਮੁੜ ਸਿੱਧਾ 'ਜ਼ੀਰੋ' ਹੋ ਗਿਆ ਹੈ। ਬੇਸ਼ਕ ਅਜੇ ਦੇਸ਼ ਭਰ 'ਚ ਕੋਰੋਨਾ ਖਿਲਾਫ ਜੰਗ ਜਾਰੀ ਹੈ ਪਰ ਫਿਰ ਵੀ ਜ਼ਿਲ੍ਹੇ ਦਾ ਅੰਕੜਾ 'ਜ਼ੀਰੋ' ਹੋਣਾ ਸਿਰਫ ਜ਼ਿਲ੍ਹਾ ਵਾਸੀਆਂ ਦੀ ਜਿੱਤ ਹੀ ਨਹੀਂ ਸਗੋਂ ਪ੍ਰਸ਼ਾਸਨ ਦੀ ਵਧੀਆ ਕਾਰਗੁਜ਼ਾਰੀ ਉੱਪਰ ਵੱਡੀ ਮੋਹਰ ਹੈ। ਪ੍ਰਸ਼ਾਸਨ ਦੀ ਸੇਵਾ ਹੀ ਨਹੀਂ ਸਗੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਕਰਨ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਸਮੇਂ-ਸਮੇਂ 'ਤੇ ਮਨੋਰੰਜਨ ਦੇ ਪ੍ਰੋਗਰਾਮ ਵੀ ਕੋਰੋਨਾ ਉੱਪਰ ਭਾਰੀ ਪੈ ਗਏ। ਸ਼੍ਰੀ ਨੰਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਸਮੇਤ ਚਾਰ ਆਸ਼ਾ ਵਰਕਰਾਂ ਨੇ ਸਿਵਲ ਹਸਪਤਾਲ ਮੋਗਾ ਅਤੇ ਬਾਘਾਪੁਰਾਣਾ ਦੇ ਵਿਹੜੇ ਠੀਕ ਹੋਣ ਉਪਰੰਤ ਘਰ ਜਾਣ ਦੀ ਖੁਸ਼ੀ 'ਚ ਗਿੱਧਾ ਪਾਉਂਦਿਆਂ ਸਿਹਤ ਮਹਿਕਮੇ ਦਾ ਧੰਨਵਾਦ ਕੀਤਾ। ਦੱਸਣਾ ਬਣਦਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਚੱਲਦਿਆਂ ਕਰਫਿਊ ਰਾਹਤ 'ਚ ਦਿੱਤੀ ਢਿੱਲ ਦੌਰਾਨ ਜਿੱਥੇ ਪ੍ਰਸ਼ਾਸਨ ਵੱਲੋਂ ਤਿੱਖੀ ਨਿਗਰਾਨੀ ਰੱਖੀ ਜਾ ਰਹੀ ਹੈ, ਉੱਥੇ ਹੀ ਸਿਹਤ ਮਹਿਕਮੇ ਵੱਲੋਂ ਵੀ ਸ਼ੱਕੀ ਮਰੀਜਾਂ ਦੇ ਸੈਂਪਲ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ ► ਕੋਰੋਨਾ ਮੁਕਤੀ ਦੇ ਰਾਹ 'ਤੇ ਤਰਨ ਤਾਰਨ, 81 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ
ਕੋਰੋਨਾ ਖਿਲਾਫ ਸਮਾਜ ਸੇਵੀਆਂ ਨੇ ਫਰੰਟ 'ਤੇ ਰਹਿ ਨਿਭਾਈ ਭੂਮਿਕਾ- ਡਾ. ਅਜੇ ਕਾਂਸਲ
ਅੱਜ ਹਾਸਿਲ ਹੋਈ ਜਿੱਤ 'ਚ ਪ੍ਰਸ਼ਾਸਨ ਦੇ ਨਾਲ-ਨਾਲ ਜ਼ਿਲ੍ਹਾ ਵਾਸੀਆਂ ਦੀ ਸੇਵਾ 'ਚ ਰਹਿਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ। ਉਕਤ ਵਿਚਾਰ ਕੋਰੋਨਾ ਮਹਾਮਾਰੀ ਦੇ ਦੌਰਾਨ ਸਭ ਤੋਂ ਅੱਗੇ ਰਹਿ ਕੇ ਕੰਮ ਕਰਨ ਵਾਲੀ ਸੰਸਥਾ ਅਗਰਵਾਲ ਸਮਾਜ ਸਭਾ ਦੇ ਪੰਜਾਬ ਪ੍ਰਧਾਨ ਅਜੇ ਕਾਂਸਲ ਨੇ ਜ਼ਿਲ੍ਹਾ ਪੁਲਸ ਮੁੱਖੀ ਦਫਤਰ ਨੂੰ ਆਟੋ ਹੈਡ ਸੈਨੇਟਾਈਜ਼ਰ ਮਸ਼ੀਨ ਸੌਂਪੀ ਹੈ। ਡਾ. ਅਜੇ ਕਾਂਸਲ ਵੱਲੋਂ ਟੀਮ ਸਮੇਤ ਇਹ ਮਸ਼ੀਨ ਸੌਂਪਣ 'ਤੇ ਸੰਸਥਾ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਪੁਲਸ ਮੁੱਖੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਸਮਾਜ ਸੇਵੀ ਸੰਸਥਾ ਦਾ ਪੁਲਸ ਨੂੰ ਦਿੱਤਾ ਸਹਿਯੋਗ ਸ਼ਲਾਘਾਯੋਗ ਹੈ। ਜ਼ਿਲ੍ਹਾ ਪੁਲਸ ਮੁੱਖੀ ਨੇ ਜਿਲਾ ਵਾਸੀਆਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਡੀ.ਐਸ.ਪੀ. ਕੁਲਜਿੰਦਰ ਸਿੰਘ, ਡੀ.ਐਸ.ਪੀ. ਕ੍ਰਾਈਮ ਸੁਖਵਿੰਦਰ ਸਿੰਘ, ਡੀ.ਐਸ.ਪੀ. ਟ੍ਰੈਫਿਕ ਰਮਨਦੀਪ ਸਿੰਘ ਭੁੱਲਰ, ਡੀ.ਐਸ.ਪੀ.ਵੂਮੈਨ ਸੈਲ ਲਖਵਿੰਦਰ ਸਿੰਘ ਮੱਲ ਮਨਮੋਹਨ ਕ੍ਰਿਸ਼ਨ ਮਿੱਤਲ, ਜਨਰਲ ਸਕੱਤਰ ਪ੍ਰਿਅਵਰਤ ਗੁਪਤਾ, ਤਰੁਨ ਬਾਂਸਲ ਆਦਿ ਹਾਜ਼ਰ ਸਨ।
ਜਲੰਧਰ ਲਈ ਵੱਡੀ ਰਾਹਤ ਦੀ ਖਬਰ, 79 ਕੋਰੋਨਾ ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ
NEXT STORY