ਹੁਸ਼ਿਆਰਪੁਰ, (ਘੁੰਮਣ)- ਜ਼ਿਲੇ ’ਚ ਲਗਾਤਾਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਮੁਕੇਰੀਆਂ ਇਲਾਕੇ ਨਾਲ ਸਬੰਧਤ ਪਾਜ਼ੇਟਿਵ ਆਏ ਇਕ ਮਰੀਜ਼ ਦੇ 4 ਹੋਰ ਪਰਿਵਾਰਕ ਮੈਂਬਰ ਅੱਜ ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਤੋਂ ਇਲਾਵਾ ਪਿੰਡ ਟਾਂਡਾ ਰਾਮਸਹਾਏ ਵਿਚ ਇਕ ਔਰਤ ਅਤੇ 1 ਸਾਲ ਦਾ ਬੱਚਾ ਵੀ ਅੱਜ ਪਾਜ਼ੇਟਿਵ ਪਾਏ ਗਏ। ਇਸਦੇ ਨਾਲ ਹੀ ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੱੁਲ ਗਿਣਤੀ 188 ਤੱਕ ਪਹੁੰਚ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਸ਼ੱਕੀ ਮਰੀਜ਼ਾਂ ਦੇ 283 ਨਵੇਂ ਸੈਂਪਲ ਲਏ ਗਏ ਹਨ। ਜਦਕਿ 428 ਸੈਂਪਲਾਂ ਦੀ ਅੱਜ ਹਾਸਲ ਹੋਈ ਰਿਪੋਰਟ ਵਿਚ ਉਪਰੋਕਤ 6 ਪਾਜ਼ੇਟਿਵ ਮਰੀਜ਼ਾਂ ਦਾ ਖੁਲਾਸਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਲਏ ਗਏ ਸ਼ੱਕੀ ਮਰੀਜ਼ਾਂ ਦੇ 13,361 ਸੈਂਪਲਾਂ ਵਿਚੋਂ 12,520 ਦੀ ਰਿਪੋਰਟ ਨੈਗੇਟਿਵ ਆਈ ਹੈ। ਵਿਭਾਗ ਨੂੰ 638 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਹੁਣ ਤੱਕ 28 ਸੈਂਪਲ ਇਨਵੈਲਿਡ ਪਾਏ ਗਏ ਹਨ ਅਤੇ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਿਵਲ ਸਰਜਨ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਤੋਂ ਨਿਕਲਦੇ ਸਮੇਂ ਮਾਸਕ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਸੈਨੀਟਾਈਜ਼ਰ ਦੀ ਵਰਤੋਂ ਵੀ ਵਾਰ-ਵਾਰ ਕੀਤੀ ਜਾਵੇ। ਇਸ ਤੋਂ ਇਲਾਵਾ ਸਮਾਜਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਤੇਜ਼ੀ ਨਾਲ ਵਧ ਰਹੀ ਕੋਰੋਨਾ ਵਾਇਰਸ ਦੀ ਚੇਨ ਨੂੰ ਤੋਡ਼ਿਆ ਜਾ ਸਕੇ।
ਭਾਰਤ ਸਰਕਾਰ ਵਲੋਂ ਗੁਰਪਤਵੰਤ ਪੰਨੂ ਸਣੇ 9 ਖਾਲਿਸਤਾਨੀ ਪੱਖੀ ਅੱਤਵਾਦੀ ਐਲਾਨ
NEXT STORY