ਫਿਰੋਜ਼ਪੁਰ/ਗੁਰੂਹਰਸਹਾਏ/ਮਮਦੋਟ, (ਕੁਮਾਰ, ਮਲਹੋਤਰਾ, ਆਵਲਾ, ਸੰਜੀਵ, ਧਵਨ)— ਥਾਣਾ ਮਮਦੋਟ ਅਤੇ ਗੁਰੂਹਰਸਹਾਏ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਔਰਤ ਸਮੇਤ 4 ਲੋਕਾਂ ਖਿਲਾਫ ਮੁਕੱਦਮੇ ਦਰਜ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਮਦੋਟ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਚ ਰੇਡ ਕਰ ਕੇ ਪੁਲਸ ਨੇ 4 ਪੇਟੀਆਂ ਸ਼ਰਾਬ ਮਾਰਕਾ ਡੀ. ਐੱਸ. ਪੀ. ਬਲੈਕ ਅਤੇ 7 ਪੇਟੀਆਂ ਮੋਟਾ ਸੰਤਰਾ ਸ਼ਰਾਬ ਬਰਾਮਦ ਕਰ ਕੇ ਮਦਨ ਸਿੰਘ, ਬਗੀਚਾ ਸਿੰਘ ਅਤੇ ਮਦਨ ਸਿੰਘ ਦੀ ਪਤਨੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ, ਜਦਕਿ ਨਾਮਜ਼ਦ ਲੋਕ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਏ।
ਦੂਸਰੇ ਪਾਸੇ ਥਾਣਾ ਗੁਰੂਹਰਸਹਾਏ ਦੇ ਹੌਲਦਾਰ ਤਰਲੋਕ ਸਿੰਘ ਨੇ ਦੱਸਿਆ ਕਿ ਪਿੰਡ ਪੰਜੇ ਕੇ ਇਲਾਕੇ ਵਿਚ ਪੁਲਸ ਨੇ ਚੈਕਿੰਗ ਦੌਰਾਨ 288 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਸੁਖ ਰਾਮ ਨਾਮੀ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ, ਜਦਕਿ ਨਾਮਜ਼ਦ ਵਿਅਕਤੀ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ ਹੈ। ਪੁਲਸ ਵੱਲੋਂ ਨਾਮਜ਼ਦ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਦੋ ਕਾਰਾਂ ਤੇ ਇਕ ਮੋਟਰਸਾਈਕਲ ਦੇ ਆਪਸ 'ਚ ਟਕਰਾਉਣ ਕਾਰਨ 9 ਜ਼ਖਮੀ
NEXT STORY