ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਕੋਰੋਨਾ ਸੰਕਰਮਣ ਦੇ ਕਾਰਣ ਰੋਜ਼ਾਨਾ 3-4 ਲੋਕਾਂ ਦੀ ਮੌਤ ਹੋ ਰਹੀ ਹੈ। ਰੋਜ਼ਾਨਾ ਹੋ ਰਹੀਆ ਇਨ੍ਹਾਂ ਮੌਤਾਂ ਨਾਲ ਜ਼ਿਲ੍ਹੇ ’ਚ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਹਾਲਾਂਕਿ ਵਿਭਾਗ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੈਂਪਲਿੰਗ ਜ਼ੋਰਾਂ-ਸ਼ੋਰਾਂ ’ਤੇ ਕੀਤੀ ਜਾ ਰਹੀ ਹੈ। ਇਸਦੇ ਬਾਵਜੂਦ ਰੋਜ਼ਾਨਾ ਹੋ ਰਹੀਆਂ ਇਨ੍ਹਾਂ ਮੌਤਾਂ ’ਤੇ ਅੰਕੁਸ਼ ਨਹੀਂ ਲੱਗ ਰਿਹਾ। ਮਰਨ ਵਾਲਿਆਂ ’ਚ ਜ਼ਿਆਦਾ ਭਾਵੇਂ ਹੀ 60 ਸਾਲ ਤੋਂ ਵੱਧ ਉਮਰ ਦੇ ਲੋਕ ਸ਼ਾਮਲ ਹਨ। ਸਿਰਫ ਅਪ੍ਰੈਲ ਮਹੀਨੇ ਦੇ ਇਨ੍ਹਾਂ 5 ਦਿਨਾਂ ’ਚ 16 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਜੋ ਕਿ ਡਰਾਉਣ ਵਾਲੇ ਅੰਕੜੇ ਹਨ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾ ਜ਼ਿਲ੍ਹੇ ’ਚ ਇਹ ਅੰਕਡ਼ਾ ਤੇਜ਼ੀ ਨਾਲ ਵੱਧਦਾ ਚਲਾ ਜਾਵੇਗਾ। ਜਿਸ ਨੂੰ ਰੋਕ ਪਾਉਣਾ ਸ਼ਾਇਦ ਸਬੰਧਤ ਵਿਭਾਗ ਦੇ ਲਈ ਚੁਣੋਤੀ ਬਣ ਸਕਦਾ ਹੈ।
ਸੋਮਵਾਰ ਨੂੰ ਸਿਹਤ ਵਿਭਾਗ ਵੱਲੋ ਜਾਰੀ ਰਿਪੋਰਟ ਅਨੁਸਾਰ ਜਿੱਥੇ 4 ਲੋਕਾਂ ਦੀ ਮੌਤ ਹੋ ਗਈ ਉੱਥੇ ਜ਼ਿਲੇ ’ਚ 142 ਨਵੇਂ ਮਰੀਜ਼ ਕੋਰੋਨਾ ਸੰਕਰਮਿਤ ਹੋ ਗਏ। ਮਰਨ ਵਾਲਿਆਂ ’ਚ 68 ਸਾਲਾ ਮਹਿਲਾ ਵਾਸੀ ਕਪੂਰਥਲਾ, 75 ਸਾਲਾ ਪੁਰਸ਼ ਪਿੰਡ ਖਾਲੂ, 69 ਸਾਲਾ ਮਹਿਲਾ ਵਾਸੀ ਫਗਵਾੜਾ ਤੇ 65 ਸਾਲਾ ਪੁਰਸ਼ ਵਾਸੀ ਫਗਵਾੜਾ ਨਾਲ ਸਬੰਧਤ ਹਨ। ਇਨ੍ਹਾਂ ਮੌਤਾਂ ਤੋਂ ਬਾਅਦ ਜ਼ਿਲ੍ਹੇ ’ਚ ਮਰਨ ਵਾਲਿਆਂ ਦਾ ਅੰਕੜਾ 272 ਤੱਕ ਪਹੁੰਚ ਗਿਆ ਹੈ। ਉੱਥੇ ਹੀ ਪਾਜ਼ੇਟਿਵ ਪਾਏ ਗਏ 142 ਮਰੀਜ਼ਾਂ ’ਚੋਂ 2 ਪੀ. ਟੀ. ਯੂ., 9 ਫਲੂ ਕਾਰਨਰ, 8 ਮਰੀਜ਼ ਆਰ. ਸੀ. ਐੱਫ. ਤੇ 10 ਮਰੀਜ ਭੀਲਾ ਜੇਲ ਨਾਲ ਸਬੰਧਤ ਹੈ। ਜਿੱਥੇ ਪਹਿਲਾ ਹੀ ਪੀ. ਟੀ. ਯੂ. ਤੇ ਆਰ. ਸੀ. ਐੱਫ. ’ਚ ਕੋਰੋਨਾ ਸੰਕਰਮਿਤ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉੱਥੇ ਹੀ ਹੁਣ ਜੇਲ ’ਚ ਇਸ ਸੰਕਰਮਣ ਦੇ ਪਹੁੰਚਣ ਨਾਲ ਜਿੱਥੇ ਜੇਲ ਪ੍ਰਸ਼ਾਸਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਸਦੇ ਇਲਾਵਾ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਮਰੀਜ਼ਾਂ ’ਚੋਂ 123 ਦੇ ਪੂਰਨ ਰੂਪ ਨਾਲ ਸਿਹਤਮੰਦ ਹੋਣ ਨਾਲ ਉਨ੍ਹਾਂ ਨੂੰ ਘਰ ਭੇਜ ਦਿੱਤਾ ਹੈ।
1625 ਲੋਕਾਂ ਦੇ ਲਏ ਸੈਂਪਲ : ਸਿਵਲ ਸਰਜਨ
ਸਿਵਲ ਸਰਜਨ ਡਾ. ਸੀਮਾ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲੇ ’ਚ ਕੁੱਲ 1625 ਲੋਕਾਂ ਦੇ ਸੈਂਪਲ ਲਏ ਗਏ ਹਨ। ਜਿਸ ’ਚ ਕਪੂਰਥਲਾ ਤੋਂ 337, ਫਗਵਾੜਾ ਤੋਂ 300, ਭੁਲੱਥ ਤੋਂ 78, ਸੁਲਤਾਨਪੁਰ ਲੋਧੀ ਤੋਂ 62, ਬੇਗੋਵਾਲ ਤੋਂ 135, ਢਿਲਵਾਂ ਤੋਂ 174, ਕਾਲਾ ਸੰਘਿਆਂ ਤੋਂ 149, ਫੱਤੂਢੀਂਗਾ ਤੋਂ 70, ਪਾਂਛਟਾ ਤੋਂ 202 ਤੇ ਟਿੱਬਾ ਤੋਂ 118 ਲੋਕਾਂ ਦੇ ਸੈਂਪਲ ਲਏ ਗਏ ਹਨ।
ਕੋਰੋਨਾ ਅਪਡੇਟ
ਕੁੱਲ ਮਾਮਲੇ9513
ਠੀਕ ਹੋਏ8450
ਐਕਟਿਵ ਮਾਮਲੇ791
ਕੁੱਲ ਮੌਤਾਂ272
ਵਿਧਾਇਕ ਕਿੱਕੀ ਢਿੱਲੋਂ ਦੀ ਕੋਠੀ ਲਾਗੇ ਹੋਈ ਫ਼ਾਇਰਿੰਗ, ਇਲਾਕੇ ’ਚ ਸਨਸਨੀ
NEXT STORY