ਮੋਗਾ, (ਗੋਪੀ ਰਾਊਕੇ)— ਪ੍ਰਮਾਤਮਾ ਦੀ ਕ੍ਰਿਪਾ ਦੇ ਚੱਲਦੇ ਮੋਗਾ ਜ਼ਿਲ੍ਹੇ 'ਚ ਪੋਜ਼ੇਟਿਵ ਪਾਏ ਗਏ ਚਾਰੋ ਵਿਅਕਤੀ ਸਿਹਤਮੰਦ ਹੋ ਗਏ ਹਨ, ਉਕਤ ਚਾਰੋ ਦੀ ਟੈਸਟ ਰਿਪੋਰਟ ਨੈਗਟਿਵ ਆਈ ਹੈ, ਜਿਸ ਦੇ ਚੱਲਦੇ ਮੋਗਾ ਜ਼ਿਲ੍ਹਾ ਫਿਰ ਤੋਂ ਗਰੀਨ ਜ਼ੋਨ 'ਚ ਆ ਗਿਆ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਤੇ ਸਾਬਕਾ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ, ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ, ਸਮੂਹ ਮੈਡੀਕਲ ਸਟਾਫ, ਪੈਰਾ ਮੈਡੀਕਲ ਸਟਾਫ ਅਤੇ ਪ੍ਰੈੱਸ ਮੀਡੀਆ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਤੇ ਮਿਹਨਤ ਦੇ ਚੱਲਦੇ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਦੀ ਮਾਰ 'ਚ ਆਏ ਚਾਰੋ ਵਿਅਕਤੀ ਸਿਹਤਮੰਦ ਹੋਏ ਹਨ।
ਬੁਢਲਾਢਾ 'ਚ ਦਹਿਸ਼ਤ, ਪਹਿਲਾਂ ਨੈਗੇਟਿਵ ਆਏ ਦੋ ਜਮਾਤੀਆਂ ਦੇ ਟੈਸਟ ਫਿਰ ਆਏ ਪਾਜ਼ੇਟਿਵ
NEXT STORY