ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਪਿੰਡ ਤਲਵੰਡੀ ਸੱਲ੍ਹਾ ਨੇੜੇ ਦੇਰ ਸ਼ਾਮ ਵਾਪਰੀ ਲੁੱਟ ਦੀ ਵਾਰਦਾਤ 'ਚ ਸਵਿਫਟ ਕਾਰ ਸਵਾਰ ਚਾਰ ਲੁਟੇਰਿਆਂ ਨੇ ਪਿਓ-ਪੁੱਤ ਨੂੰ ਘੇਰ ਕੇ ਲੁੱਟ ਦਾ ਸ਼ਿਕਾਰ ਬਣਾਉਂਦੇ ਹੋਏ ਪਿਤਾ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ।
ਵਾਰਦਾਤ 8 ਵਜੇ ਤੋਂ ਬਾਅਦ ਉਸ ਵੇਲੇ ਵਾਪਰੀ ਜਦ ਪਿੰਡ ਤਲਵੰਡੀ ਸੱਲ੍ਹਾ 'ਚ ਵਿਦੇਸ਼ੀ ਕਰੰਸੀ ਬਦਲਣ ਦੀ ਵੈਸਟਰਨ ਯੂਨੀਅਨ ਦੀ ਦੁਕਾਨ ਬੰਦ ਕਰਕੇ ਬਜ਼ੁਰਗ ਗੁਰਮੀਤ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਪ੍ਰੇਮਪੁਰ ਆਪਣੇ ਬੇਟੇ ਤਜਿੰਦਰ ਸਿੰਘ ਨਾਲ ਦੁਕਾਨ ਬੰਦ ਕਰਕੇ ਵਾਪਿਸ ਜਾ ਰਹੇ ਸਨ। ਉਹ ਅਜੇ ਪਿੰਡ ਤਲਵੰਡੀ ਸੱਲ੍ਹਾ ਨਜ਼ਦੀਕ ਹੀ ਸਨ ਕਿ ਉਨ੍ਹਾਂ ਨੂੰ ਕਾਰ ਸਵਾਰ ਚਾਰ ਲੁਟੇਰਿਆਂ ਨੇ ਘੇਰ ਲਿਆ ਅਤੇ ਗੁਰਮੀਤ ਸਿੰਘ ਨੂੰ ਜ਼ਖਮੀ ਕਰਕੇ ਪੰਜ ਲੱਖ ਲੁੱਟ ਕੇ ਫਰਾਰ ਹੋ ਗਏ। ਗੰਭੀਰ ਜਖਮੀ ਗੁਰਮੀਤ ਸਿੰਘ ਨੂੰ ਸਰਕਾਰੀ ਹਸਪਤਾਲ ਟਾਂਡਾ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਸਰਪੰਚ ਨੂੰ ਕੁੱਟ-ਕੁੱਟ ਮਾਰ 'ਤਾ
NEXT STORY