ਗੁਰਦਾਸਪੁਰ, (ਵਿਨੋਦ, ਦੀਪਕ)- ਜ਼ਿਲਾ ਪੁਲਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਾਜਾਇਜ਼ ਸ਼ਰਾਬ ਸਮੇਤ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਸੀ.ਆਈ.ਏ. ਸਟਾਫ ਇੰਚਾਰਜ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਪ੍ਰਦੀਪ ਕੁਮਾਰ, ਏ. ਐੱਸ. ਆਈ. ਗੁਰਦਰਸ਼ਨ ਸਿੰਘ ਸਮੇਤ ਪੁਲਸ ਕਰਮਚਾਰੀ ਅਸਮਾਜਿਕ ਤੱਤਾਂ ਨੂੰ ਫੜਨ ਲਈ ਬਰਿਆਰ ਗਿਰਜਾਘਰ ਵੱਲ ਜਾ ਰਹੇ ਸਨ ਕਿ ਇਕ ਵਿਅਕਤੀ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਗਿਰਜਾਘਰ ਦੀ ਪਿਛਲੀ ਗਲੀ ਨੂੰ ਮੁੜ ਗਿਆ, ਜਿਸ ਨੇ ਹੱਥ 'ਚ ਪਲਾਸਟਿਕ ਦਾ ਕੇਨ ਫੜਿਆ ਸੀ। ਵਿਅਕਤੀ ਦਾ ਪਿੱਛਾ ਕਰ ਕੇ ਜਦ ਉਸ ਨੂੰ ਫੜਿਆ ਤਾਂ ਉਸ ਨੇ ਆਪਣਾ ਨਾਂ ਜਗਦੀਸ਼ ਉਰਫ਼ ਬਿੱਟੂ ਪੁੱਤਰ ਰਾਮ ਲਾਲ ਨਿਵਾਸੀ ਬਰਿਆਰ ਦੱਸਿਆ।
ਉਸ ਦੇ ਹੱਥ 'ਚ ਫੜੇ ਕੇਨ ਤੋਂ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਦੋਸ਼ੀ ਖਿਲਾਫ਼ ਪੁਲਸ ਸਟੇਸ਼ਨ ਦੀਨਾਨਗਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY