ਪਠਾਨਕੋਟ, (ਸ਼ਾਰਦਾ, ਮਨਿੰਦਰ)- ਨਗਰ ਨਾਲ ਲੱਗਦੇ ਇੰਦੌਰਾ ਇਲਾਕੇ 'ਚ ਇਕ ਨੌਜਵਾਨ ਨੇ ਘਰ 'ਚ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਰਾਕੇਸ਼ ਕੁਮਾਰ (35) ਵਜੋਂ ਹੋਈ।
ਜਾਣਕਾਰੀ ਅਨੁਸਾਰ ਨੌਜਵਾਨ ਨੇ ਆਪਣੇ ਹੀ ਘਰ 'ਚ ਲੋਹੇ ਦੀ ਹੁੱਕ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਪਿਤਾ ਨੇ ਜਦੋਂ ਆਪਣੇ ਨੌਜਵਾਨ ਬੇਟੇ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ ਤਾਂ ਉਸ ਦੇ ਹੋਸ਼ ਉਡ ਗਏ। ਉਨ੍ਹਾਂ ਤੁਰੰਤ ਇੰਦੌਰਾ ਪਿੰਡ ਦੇ ਪ੍ਰਧਾਨ ਵੀਨਾ ਦੇਵੀ ਨੂੰ ਇਸ ਦੀ ਸੂਚਨਾ ਦਿੱਤੀ, ਜਿਸ 'ਤੇ ਪ੍ਰਧਾਨ ਨੇ ਅੱਗੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਇੰਦੌਰਾ ਪੁਲਸ ਥਾਣੇ ਦੇ ਸਬ-ਇੰਸਪੈਕਟਰ ਸੁਭਾਸ਼ ਰਾਣਾ ਆਪਣੀ ਪੁਲਸ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਪੁਲਸ ਨੇ ਥੱਲੇ ਉਤਾਰਿਆ ਅਤੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਨੂਰਪੁਰ ਹਸਪਤਾਲ ਭੇਜ ਦਿੱਤਾ। ਨੂਰਪੁਰ ਦੇ ਡੀ. ਐੱਸ. ਪੀ. ਮੇਘਨਾਥ ਚੌਹਾਨ ਨੇ ਦੱਸਿਆ ਕਿ ਇੰਦੌਰਾ 'ਚ ਨੌਜਵਾਨ ਨੇ ਘਰ 'ਚ ਹੀ ਬਾਲਕੋਨੀ 'ਚ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ
ਕਰ ਲਈ ਹੈ।
ਜਾਂਚ 'ਚ ਪਤਾ ਲੱਗਾ ਹੈ ਕਿ ਮ੍ਰਿਤਕ ਨੇ ਬਾਜ਼ਾਰ ਤੋਂ ਕਾਫ਼ੀ ਕਰਜ਼ਾ ਲਿਆ ਹੋਇਆ ਸੀ ਅਤੇ ਕਰਜ਼ਾ ਵਾਪਸੀ 'ਚ ਅਸਮਰੱਥ ਰਹਿਣ 'ਤੇ ਉਹ ਮਾਨਸਿਕ ਤੌਰ 'ਤੇ ਕਾਫ਼ੀ ਪ੍ਰੇਸ਼ਾਨ ਚੱਲ ਰਿਹਾ ਸੀ। ਮ੍ਰਿਤਕ ਚਾਰ ਭੈਣਾਂ ਦਾ ਇਕੱਲਾ ਭਰਾ ਸੀ। ਪੁਲਸ ਨੇ ਇੰਦੌਰਾ ਪੁਲਸ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਆਗਾਮੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਸੁੱਤੀ ਔਰਤ ਦੀ ਕੱਟੀ ਗੁੱਤ
NEXT STORY