ਲੁਧਿਆਣਾ (ਗੌਤਮ) : ਆਲੂਆਂ ਦੀ ਬਿਲਟੀ ਬਣਾ ਕੇ ਉਸ ਦੀ ਆੜ ’ਚ ਟਰੱਕ ਦੇ ਜ਼ਰੀਏ ਸ਼ਰਾਬ ਸਮੱਗਲਿੰਗ ਕਰਨ ਦੇ ਦੋਸ਼ ’ਚ ਥਾਣਾ ਦੁੱਗਰੀ ਦੀ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੇ ਟਰੱਕ ’ਚੋਂ 400 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਖਿਲਾਫ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਟਰੱਕ ਡਰਾਈਵਰ ਬਿਹਾਰ ਦੇ ਰਹਿਣ ਵਾਲੇ ਸੰਜੇ ਰਾਏ ਅਤੇ ਕਲੀਨਰ ਅਲੀਗੜ੍ਹ ਦੇ ਆਕਾਸ਼ ਵਜੋਂ ਕੀਤੀ ਹੈ।
ਇਹ ਵੀ ਪੜ੍ਹੋ : ਮੁੱਕੀਆਂ ਉਡੀਕਾਂ, Amazon MX ਪਲੇਅਰ 'ਤੇ ਰਿਲੀਜ਼ ਹੋਇਆ 'ਆਸ਼ਰਮ 3' ਦਾ ਪਾਰਟ 2
ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਟਰੱਕ ’ਚ ਨਾਜਾਇਜ਼ ਸ਼ਰਾਬ ਦੀ ਖੇਪ ਲੈ ਕੇ ਆ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਪਾਸੀ ਨਗਰ, ਪੱਖੋਵਾਲ ਕੱਟ ’ਤੇ ਨਾਕਾਬੰਦੀ ਕਰ ਦਿੱਤੀ। ਨਾਕੇ ’ਤੇ ਜਦੋਂ ਮੁਲਜ਼ਮਾਂ ਨੂੰ ਰੋਕਿਆ ਗਿਆ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਆਲੂਆਂ ਦੀਆਂ ਬੋਰੀਆਂ ਦੀ ਬਿਲਟੀ ਦਿਖਾਈ ਪਰ ਸ਼ੱਕ ਹੋਣ ’ਤੇ ਜਦੋਂ ਟਰੱਕ ਦੀ ਜਾਂਚ ਕੀਤੀ ਗਈ ਤਾਂ ਉਸ ’ਚੋਂ 400 ਪੇਟੀਆਂ ਰਾਇਲ ਸਟੈਗ ਸ਼ਰਾਬ ਦੀਆਂ ਬਰਾਮਦ ਹੋਈਆਂ।
ਜਾਂਚ ਅਫਸਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਉਕਤ ਨਾਜਾਇਜ਼ ਸ਼ਰਾਬ ਦੀ ਖੇਪ ਕਿਥੋਂ ਲਿਆਏ ਸਨ ਅਤੇ ਕਿਥੇ ਸਪਲਾਈ ਕਰਨੀ ਸੀ। ਇਸ ਮਾਮਲੇ ਵਿਚ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਕੂਲ ਟ੍ਰਿਪ ਦੌਰਾਨ 8ਵੀਂ ਦੇ ਵਿਦਿਆਰਥੀ ਦੀ ਹਾਰਟ ਅਟੈਕ ਨਾਲ ਮੌਤ, ਚੰਦ ਸਕਿੰਟਾਂ 'ਚ ਮਾਸੂਮ ਨੇ ਤੋੜਿਆ ਦਮ
ਮਹਾਸ਼ਿਵਰਾਤਰੀ ਮੌਕੇ ਪਕੌੜੇ ਖਾਣ ਚਲੇ ਗਏ ਮਾਪੇ, ਫ਼ਿਰ ਮਾਂ ਦੀ ਗੋਦੀ 'ਚੋਂ ਉਤਰ ਕੇ ਨਿੱਕਾ ਜਿਹਾ ਮਾਸੂਮ...
NEXT STORY