ਚੱਬੇਵਾਲ,(ਗੁਰਮੀਤ)- ਜ਼ਿਲ੍ਹਾ ਪੁਲਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਚੱਬੇਵਾਲ ਦੇ ਇਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਐਕਟਿਵਾ ਸਵਾਰ ਔਰਤ ਨੂੰ ਹੈਰੋਇਨ ਅਤੇ ਨਕਦੀ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਦੇ ਐੱਸ.ਐੱਚ.ਓ. ਸੁਰਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਚੈਕਿੰਗ ਦੌਰਾਨ ਪਿੰਡ ਜੈਤਪੁਰ ਨੇਡ਼ੇ ਇਕ ਬਿਨਾਂ ਨੰਬਰੀ ਐਕਟਿਵਾ ਸਵਾਰ ਜਸਵੀਰ ਕੌਰ ਉਰਫ ਫੌਜਣ ਪਤਨੀ ਕਿਸ਼ਨ ਸਿੰਘ ਵਾਸੀ ਮਾਹਿਲਪੁਰ ਨੂੰ ਸ਼ੱਕ ਦੇ ਅਾਧਾਰ ’ਤੇ ਰੋਕਿਆ ਤਾਂ ਤਲਾਸ਼ੀ ਲੈਣ ’ਤੇ ਮੌਕੇ ’ਤੇ ਉਸ ਕੋਲੋਂ 300 ਗ੍ਰਾਮ ਹੈਰੋਇਨ ਅਤੇ 10 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਉਪਰੰਤ ਪੁਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ’ਤੇ ਉਸ ਕੋਲੋਂ 100 ਗ੍ਰਾਮ ਹੈਰੋਇਨ ਅਤੇ ਇਕ ਲੱਖ ਚਾਲੀ ਹਜ਼ਾਰ ਦੀ ਨਕਦੀ ਹੋਰ ਬਰਾਮਦ ਹੋਈ। ਥਾਣਾ ਪੁਲਸ ਨੇ ਵਾਹਨ ਜ਼ਬਤ ਕਰਕੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੋਗਾ 'ਚ ਵਰਤ ਵਾਲਾ ਆਟਾ ਖਾਣ ਨਾਲ 8 ਲੋਕ ਹੋਏ ਬਿਮਾਰ
NEXT STORY