ਪਟਿਆਲਾ(ਬਲਜਿੰਦਰ) - ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ਰਾਬ ਦੀਆਂ 48 ਬੋਤਲਾਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿਚ ਪੁਲਸ ਨੇ ਰਾਜਾ ਸ਼ਰਮਾ ਵਾਸੀ ਲਾਲ ਕੁਆਰਟਰ ਅਰਬਨ ਅਸਟੇਟ ਪਟਿਆਲਾ, ਗੋਪਾਲ ਵਾਸੀ ਅਰਬਨ ਅਸਟੇਟ ਪਟਿਆਲਾ ਅਤੇ ਰਾਹੁਲ ਵਾਸੀ ਬਡੂੰਗਰ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਪੁਲਸ ਮੁਤਾਬਕ ਹੌਲਦਾਰ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਅਰਬਨ ਅਸਟੇਟ ਫੇਜ਼-2 ਵਿਖੇ ਮੌਜੂਦ ਸਨ। ਗੁਪਤ ਸੂਚਨਾ ਮਿਲੀ ਕਿ ਉਕਤ ਵਿਅਕਤੀ ਈ. ਡਬਲਯੂ. ਐੱਸ. ਕੁਆਰਟਰਾਂ ਕੋਲ ਸ਼ਰਾਬ ਵੇਚ ਰਹੇ ਹਨ। ਪੁਲਸ ਨੇ ਰੇਡ ਕਰ ਕੇ ਰਾਜਾ ਸ਼ਰਮਾ ਤੋਂ ਸ਼ਰਾਬ ਦੀਆਂ 48 ਬੋਤਲਾਂ ਹਰਿਆਣਾ ਮਾਰਕਾ ਬਰਾਮਦ ਕੀਤੀਆਂ ਹਨ। ਮਾਮਲਾ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ।
ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
NEXT STORY