ਜਲੰਧਰ (ਮਹੇਸ਼)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ਼.) ਜਲੰਧਰ ਰੇਂਜ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 1 ਕਿਲੋ 305 ਗ੍ਰਾਮ ਹੈਰੋਇਨ, 2 ਪਿਸਟਲ, 11 ਜ਼ਿੰਦਾ ਕਾਰਤੂਸ ਅਤੇ 2 ਵੱਡੀਆਂ ਮਹਿੰਗੀਆਂ ਗੱਡੀਆਂ (ਕ੍ਰੇਟਾ ਤੇ ਸਵਿੱਫਟ) ਸਮੇਤ 5 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਟੀ. ਐੱਫ਼. ਦੇ ਏ. ਆਈ. ਜੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਐੱਸ. ਆਈ. ਪ੍ਰਵੀਨ ਸਿੰਘ ਨੇ ਗੁਰਵਿੰਦਰ ਸਿੰਘ ਉਰਫ਼ ਜਜੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਪੱਖੋਕੇ ਥਾਣਾ ਸਦਰ ਤਰਨਤਾਰਨ ਨੂੰ ਕਾਬੂ ਕਰਕੇ ਉਸ ਕੋਲੋਂ 505 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਸ ਨੂੰ ਬੱਸ ਸਟੈਂਡ ਪਿੰਡ ਜਾਨੀਆਂ ਮੇਨ ਰੋਡ ਜੰਡਿਆਲਾ ਗੁਰੂ ਤੋਂ ਕਾਬੂ ਕੀਤਾ ਗਿਆ। ਉਸ ਖ਼ਿਲਾਫ਼ ਐੱਸ. ਟੀ. ਐੱਫ. ਥਾਣਾ ਮੋਹਾਲੀ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਿਆਇਕ ਹਿਰਾਸਤ 'ਚ ਵਾਧਾ
ਇਸੇ ਤਰ੍ਹਾਂ ਏ. ਐੱਸ. ਆਈ. ਪਰਮਿੰਦਰ ਸਿੰਘ ਵੱਲੋਂ ਗੁਰਚਰਨ ਸਿੰਘ ਕਿੱਕੀ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ ਨੰ. 6 ਨੇੜੇ ਰੇਲਵੇ ਸਟੇਸ਼ਨ ਮਜੀਠਾ ਅੰਮਿ੍ਤਸਰ, ਜਸ਼ਨਦੀਪ ਸਿੰਘ ਜਸ਼ਨ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਵੀਰਮ ਥਾਣਾ ਮਜੀਠਾ ਹਾਲ ਵਾਸੀ ਦਾਦੂਪੁਰ ਰੋਡ ਮਜੀਠਾ ਅੰਮ੍ਰਿਤਸਰ, ਵੱਸਣ ਸਿੰਘ ਫ਼ੌਜੀ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਦਾਦੂਪੁਰਾ, ਥਾਣਾ ਮਜੀਠਾ, ਅੰਮ੍ਰਿਤਸਰ ਅਤੇ ਮਲਕੀਤ ਸਿੰਘ ਮੀਤ ਪੁੱਤਰ ਸਰਮੁੱਖ ਸਿੰਘ ਉਰਫ਼ ਗੁਰਮੁੱਖ ਸਿੰਘ ਵਾਸੀ ਪਿੰਡ ਦਾਦੂਪੁਰਾ, ਥਾਣਾ ਮਜੀਠਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 800 ਗ੍ਰਾਮ ਹੈਰੋਇਨ, 2 ਪਿਸਟਲ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਨ੍ਹਾਂ ਚਾਰਾਂ ਖ਼ਿਲਾਫ਼ ਥਾਣਾ ਐੱਸ. ਟੀ. ਐੱਫ਼. ਮੋਹਾਲੀ ’ਚ ਮਾਮਲਾ ਦਰਜ ਕੀਤਾ ਗਿਆ ਹੈ। ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ’ਚ ਸਾਹਮਣੇ ਆਇਆ ਕਿ 12ਵੀਂ ਪਾਸ ਗੁਰਵਿੰਦਰ ਸਿੰਘ ਜਜੀ ਪਹਿਲਾਂ ਪਲੰਬਰ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਪੰਜਾਬ ਨੂੰ ਲੱਗੇ 1026 ਕਰੋੜ ਦੇ ਜੁਰਮਾਨੇ 'ਚੋਂ 270 ਕਰੋੜ ਇਕੱਲੇ ਜਲੰਧਰ ਹਿੱਸੇ, ਸਖ਼ਤ ਐਕਸ਼ਨ ਦੀ ਤਿਆਰੀ
10ਵੀਂ ਫੇਲ੍ਹ ਗੁਰਚਰਨ ਸਿੰਘ ਕਿੱਕੀ ਦੁੱਧ ਵੇਚਦਾ ਹੈ। ਉਹ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਤੇ ਨਸ਼ੇ ਵੇਚਣ ਲੱਗ ਪਿਆ। 18 ਸਾਲਾ ਜਸ਼ਨਦੀਪ ਸਿੰਘ ਜਸ਼ਨ 12ਵੀਂ ’ਚ ਪੜ੍ਹਦਾ ਹੈ। ਇਸੇ ਦੌਰਾਨ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਹੈਰੋਇਨ ਵੇਚਣੀ ਸ਼ੁਰੂ ਕਰ ਦਿੱਤੀ। 43 ਸਾਲਾ 10ਵੀਂ ਪਾਸ ਵੱਸਣ ਸਿੰਘ ਫ਼ੌਜੀ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਉਸ ਨੇ ਨੌਕਰੀ ਛੱਡ ਕੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਹ ਇਸ ਗੈਰ-ਕਾਨੂੰਨੀ ਗਤੀਵਿਧੀ ’ਚ ਆਸਾਨੀ ਨਾਲ ਪੈਸਾ ਕਮਾ ਸਕੇ। ਮਲਕੀਤ ਸਿੰਘ ਮੀਤ ਦੀ ਉਮਰ 40 ਸਾਲ ਹੈ ਅਤੇ ਉਹ 10ਵੀਂ ਫੇਲ੍ਹ ਹੈ। ਮੀਤ ਖੇਤੀ ਕਰਦਾ ਹੈ ਤੇ ਨਸ਼ਾ ਸਮੱਗਲਰ ਬਣ ਗਿਆ। ਉਹ ਆਪਣੇ ਸਾਥੀਆਂ ਨਾਲ ਨਸ਼ਾ ਸਪਲਾਈ ਕਰਨ ਲਈ ਜਾਂਦਾ ਸੀ।
ਇਹ ਵੀ ਪੜ੍ਹੋ- ਜਲੰਧਰ ਦੀ ਮਸ਼ਹੂਰ ਪਾਰਕ 'ਚੋਂ ਮਿਲੇ 8 ਸੱਪ, ਵੇਖ ਹੈਰਾਨ ਰਹਿ ਗਏ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਵਿਦੇਸ਼ ਭੇਜਣ ਦੇ ਨਾਂ ’ਤੇ ਭੈਣ-ਭਰਾ ਨੇ ਮਾਰੀ 9 ਲੱਖ ਦੀ ਠੱਗੀ
NEXT STORY