ਲੁਧਿਆਣਾ (ਜ.ਬ.)- ਸੱਤ ਸਮੁੰਦਰੋਂ ਪਾਰ ਜਾ ਕੇ ਪੰਜਾਬੀਆਂ ਨੇ ਹਰ ਖੇਤਰ ’ਚ ਧਮਾਕੇਦਾਰ ਐਂਟਰੀ ਕੀਤੀ ਹੈ। ਹੁਣ ਖਾਸ ਕਰ ਕੇ ਉੱਥੋਂ ਦੀ ਸਿਆਸਤ ’ਚ ਕੇ ਜੋ ਝੰਡੇ ਗੱਡੇ ਹਨ, ਉਹ ਵੀ ਬੜੇ ਮਾਣ ਵਾਲੀ ਗੱਲ ਹੈ। ਹਾਲ ਹੀ ਵਿਚ ਕੈਨੇਡਾ ਵਿਚ ਹੋਈਆਂ ਚੋਣਾਂ ਵਿਚ ਵੀ ਪੰਜਾਬੀਆਂ ਨੇ ਝੰਡੇ ਗੱਡੇ। ਇਸ ਵਾਰ ਦੀਆਂ ਚੋਣਾਂ ਵਿਚ 22 ਪੰਜਾਬੀ ਚੋਣਾਂ ਵਿਚ ਜੇਤੂ ਰਹੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਬਿਜਲੀ ਮੰਤਰੀ ਦਾ ਵੱਡਾ ਐਲਾਨ, ਅਗਲੇ ਮਹੀਨੇ ਤੋਂ...
ਇਨ੍ਹਾਂ ਵਿਚੋਂ 5 ਸੰਸਦ ਮੈਂਬਰ ਲੁਧਿਆਣਾ ਦੇ ਗਿੱਲ ਪਿੰਡ ਨਾਲ ਸਬੰਧਤ ਹਨ। ਇਨ੍ਹਾਂ ਚੋਣਾਂ ਵਿਚ ਜਿੱਤੇ ਗਿੱਲ ਗੋਤ ਵਾਲੇ ਐੱਮ. ਪੀਜ਼ ਦਾ ਪਿਛੋਕੜ ਲੁਧਿਆਣਾ ਦੀ ਬੁੱਕਲ ’ਚ ਵਸੇ ਚੋਟੀ ਦੇ ਗਿੱਲ ਪਿੰਡ ਨਾਲ ਦੱਸਿਆ ਜਾ ਰਿਹਾ ਹੈ, ਜੋ ਮਾਣ ਵਾਲੀ ਗੱਲ ਹੈ। ਇਨ੍ਹਾਂ ’ਚ ਪਰਮ ਗਿੱਲ, ਸੁਖਮਨ ਗਿੱਲ, ਦਵਿੰਦਰ ਗਿੱਲ, ਹਰਬ ਗਿੱਲ, ਅਮਨਪ੍ਰੀਤ ਗਿੱਲ ਦੱਸੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ’ਚੋਂ 2 ਐੱਮ. ਪੀ. ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਨਜ਼ਦੀਕੀ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
NEXT STORY