ਤਰਨਤਾਰਨ, (ਰਾਜੂ, ਮਿਲਾਪ)— ਨਾਰਕੋਟਿਕ ਸੈੱਲ ਤਰਨਤਾਰਨ ਦੀ ਪੁਲਸ ਨੇ 5 ਕਿਲੋ ਅਫੀਮ ਸਣੇ ਇਕ ਰਾਜਸਥਾਨੀ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜੋੜਾ ਰਾਜਸਥਾਨ ਤੋਂ ਅਫੀਮ ਲਿਆ ਕੇ ਪੰਜਾਬ ਦੇ ਇਲਾਕਿਆਂ ਵਿਚ ਸਪਲਾਈ ਕਰਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡੀ. ਐੱਸ. ਮਾਲ ਨੇ ਦੱਸਿਆ ਕਿ ਐੱਸ. ਆਈ. ਮਨਜਿੰਦਰ ਸਿੰਘ ਇੰਚਾਰਜ ਨਾਰਕੋਟਿਕ ਸੈੱਲ ਸਮੇਤ ਪੁਲਸ ਪਾਰਟੀ ਨੇ ਟੀ ਪੁਆਇੰਟ ਨੇੜੇ ਬੱਸ ਸਟੈਂਡ ਗੋਇੰਦਵਾਲ ਸਾਹਿਬ ਤੋਂ ਸਤਪਾਲ ਸਿੰਘ ਉਪ ਕਪਤਾਨ ਪੁਲਸ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੀ ਮੌਜੂਦਗੀ ਵਿਚ 2 ਦੋਸ਼ੀਆਂ ਬਾਲੂ ਪੁੱਤਰ ਉਮਰਾਓ ਸਿੰਘ ਵਾਸੀ ਸੇਮਲੀ ਵਕਤਾ ਥਾਣਾ ਭਵਾਨੀ ਮੰਡੀ ਜ਼ਿਲਾ ਜਲਾਵੜ ਰਾਜਸਥਾਨ ਪਾਸੋਂ 3 ਕਿਲੋਗ੍ਰਾਮ ਅਫੀਮ ਅਤੇ ਜੋਗਿਤਾ ਪੁੱਤਰੀ ਕਿਸ਼ਨ ਲਾਲ ਵਾਸੀ ਮੁਹੱਲਾ ਟਗਰ ਭਵਾਨੀ ਮੰਡੀ ਜ਼ਿਲਾ ਜਲਾਵੜ ਪਾਸੋਂ 2 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ। ਪੁਲਸ ਵੱਲੋਂ ਦੋਵੇਂ ਪਤੀ-ਪਤਨੀ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬਹੁਚਰਚਿਤ ਪਾਦਰੀ ਕਤਲ ਕੇਸ ਕਿਤੇ ਪੁਲਸ 'ਤੇ ਭਾਰੀ ਨਾ ਪੈ ਜਾਵੇ ਪਾਦਰੀ ਕਤਲ ਕੇਸ
NEXT STORY