ਮੋਹਾਲੀ (ਨਿਆਮੀਆਂ) - ਸ਼ਿਵ ਫੌਜ ਹਿੰਦ ਦੀ ਇਕ ਬੈਠਕ ਮੋਹਾਲੀ ਵਿਚ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਚੇਅਰਮੈਨ ਅਤੇ ਰਾਸ਼ਟਰੀ ਉਪ ਪ੍ਰਮੁੱਖ ਵੈਦ ਅਮਰਜੀਤ ਸ਼ਰਮਾ, ਮਹੰਤ ਬਰਜੇਸ਼ ਪੁਰੀ, ਰਾਸ਼ਟਰੀ ਪ੍ਰਮੁੱਖ ਮਹੰਤ ਕਸ਼ਮੀਰ ਗਿਰੀ ਮਹਾਰਾਜ, ਪੰਜਾਬ ਚੇਅਰਮੈਨ ਰਾਜਿੰਦਰ ਧਾਲੀਵਾਲ, ਰਾਸ਼ਟਰੀ ਜਨਰਲ ਸਕੱਤਰ ਰੋਹਿਤ ਸਾਹਨੀ, ਪੰਜਾਬ ਪ੍ਰਧਾਨ ਸੌਰਵ ਅਰੋੜਾ, ਪੰਜਾਬ ਯੁਵਾ ਪ੍ਰਧਾਨ ਇਸ਼ਾਂਤ ਸ਼ਰਮਾ, ਰਣਦੀਪ ਸ਼ਰਮਾ ਪੰਜਾਬ ਉਪ ਪ੍ਰਧਾਨ, ਦੋਆਬਾ ਪ੍ਰਧਾਨ ਕਿਰਤ ਮੋਹਾਲੀ, ਚੇਅਰਮੈਨ ਲੇਬਰ ਸੈੱਲ ਪੰਜਾਬ, ਰਾਮ ਕੁਮਾਰ ਜ਼ਿਲਾ ਮੋਹਾਲੀ ਲੇਬਰ ਸੈੱਲ ਪ੍ਰਧਾਨ ਅਤੇ ਕਈ ਸੀਨੀਅਰ ਨੇਤਾ ਸ਼ਾਮਿਲ ਹੋਏ।
ਬੈਠਕ ਵਿਚ ਸ਼ਾਮਿਲ ਸਾਰੇ ਨੇਤਾਵਾਂ ਨੇ ਪੰਜਾਬ ਵਿਚ ਪਿਛਲੇ ਇਕ-ਦੋ ਸਾਲਾਂ ਵਿਚ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਅਜਿਹੇ ਕਈ ਹੱਤਿਆ ਕਾਂਡ ਹੋਏ ਜਿਨ੍ਹਾਂ ਦੇ ਹਤਿਆਰਿਆਂ ਨੂੰ ਫੜਨ ਵਿਚ ਪੁਲਸ ਅਤੇ ਸਰਕਾਰ ਅੱਜ ਤਕ ਸਫਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਤੋਂ ਬਾਅਦ ਇਕ ਹਿੰਦੂ ਨੇਤਾ ਨਿਸ਼ਾਨੇ 'ਤੇ ਰਹੇ ਹਨ ਅਤੇ ਅੱਜ ਵੀ ਕਈ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਪਰ ਸਰਕਾਰ ਅਤੇ ਪੁਲਸ ਪੂਰੀ ਤਰ੍ਹਾਂ ਕੁੰਭਕਰਨੀ ਨੀਂਦ ਸੌਂ ਰਹੀ ਹੈ ਅਤੇ ਹਤਿਆਰੇ ਨਿਡਰ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਸ਼ਿਵ ਫੌਜ ਹਿੰਦ ਦੇ ਸਾਰੇ ਨੇਤਾਵਾਂ ਅਤੇ ਪਾਰਟੀ ਕਰਮਚਾਰੀਆਂ ਵਿਚ ਇਸ ਗੱਲ ਦਾ ਭਾਰੀ ਰੋਸ ਹੈ । ਇਸ ਸਬੰਧ ਵਿਚ ਪਾਰਟੀ ਵਲੋਂ ਉੱਤਰ ਭਾਰਤ ਦੇ ਲਗਭਗ 50 ਸ਼ਹਿਰਾਂ ਵਿਚ ਪੁਲਸ ਕਮਿਸ਼ਨਰਾਂ ਨੂੰ ਪੰਜਾਬ ਡੀ. ਜੀ. ਪੀ. ਦੇ ਨਾਂ ਦਾ ਮੰਗ ਪੱਤਰ ਸੌਂਪ ਕੇ ਸਾਰੇ ਹਿੰਦੂ ਨੇਤਾਵਾਂ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਨ ਦੀ ਮੰਗ ਕੀਤੀ ਜਾਵੇਗੀ।
ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ 4 ਅਗਸਤ ਨੂੰ ਸ਼ਿਵ ਫੌਜ ਹਿੰਦ ਦੇ ਹਜ਼ਾਰਾਂ ਨੇਤਾ ਅਤੇ ਕਰਮਚਾਰੀ ਉੱਤਰ ਭਾਰਤ ਦੇ ਜਲੰਧਰ, ਗੁਰਦਾਸਪੁਰ, ਪਠਾਨਕੋਟ, ਲੁਧਿਆਣਾ, ਤਰਨਤਾਰਨ, ਅੰਮ੍ਰਿਤਸਰ, ਪੱਟੀ, ਕਪੂਰਥਲਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜ਼ੀਰਾ, ਬਠਿੰਡਾ, ਮਾਨਸਾ, ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ, ਡੇਰਾਬੱਸੀ, ਮੁਕਤਸਰ, ਪਟਿਆਲਾ, ਖੰਨਾ, ਖਰੜ, ਮੋਹਾਲੀ, ਕਾਂਗੜਾ, ਉੂਨਾ, ਚੰਬਾ, ਰਿਵਾੜੀ, ਅੰਬਾਲਾ, ਯਮੁਨਾਨਗਰ, ਕਰਨਾਲ, ਗਾਜੀਆਬਾਦ ਸਮੇਤ ਪੰਜਾਬ, ਹਰਿਆਣਾ, ਹਿਮਾਚਲ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਪੁਲਸ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਣਗੇ। ਉਨ੍ਹਾਂ ਕਿਹਾ ਕਿ ਹਿੰਦੂ ਨੇਤਾਵਾਂ ਦੇ ਕਾਤਲਾਂ ਦੀ ਸੂਚਨਾ ਦੇਣ ਵਾਲਿਆਂ ਨੂੰ ਸ਼ਿਵ ਫੌਜ ਹਿੰਦ ਪੰਜ ਲੱਖ ਰੁਪਏ ਰਾਸ਼ੀ ਇਨਾਮ ਦੇ ਰੂਪ 'ਚ ਦੇਵੇਗੀ ਅਤੇ ਉਨ੍ਹਾਂ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ।
ਸੰਤ ਢੱਡਰੀਆਂ ਵਾਲੇ ਦੇ ਕਾਫਲੇ 'ਤੇ ਹਮਲੇ ਦਾ ਮਾਮਲਾ, ਕੋਈ ਗਵਾਹ ਪੇਸ਼ ਨਹੀਂ ਹੋਇਆ
NEXT STORY