ਜਲੰਧਰ (ਮੋਹਨ)— ਪੰਜਾਬ ਦੇ 5 ਮੰਤਰੀਆਂ ਦਾ ਮੰਤਰੀ ਮੰਡਲ 'ਚੋਂ ਬਾਹਰ ਹੋਣਾ ਤੈਅ ਹੋ ਗਿਆ ਹੈ। ਇਨ੍ਹਾਂ ਮੰਤਰੀਆਂ ਵਿਚ 2 ਮੰਤਰੀ ਮਾਲਵਾ ਦੇ ਹਨ ਅਤੇ ਤਿੰਨ ਬਾਕੀ ਪੰਜਾਬ ਦੇ ਦੂਸਰੇ ਇਲਾਕਿਆਂ 'ਚੋਂ ਹਨ। ਇਕ ਮੰਤਰੀ 'ਮੀ ਟੂ' ਵਿਵਾਦ ਨਾਲ ਜੁੜਿਆ ਹੋਇਆ ਵੀ ਹੈ, ਜਿਸ ਦੇ ਪੋਸਟਰ ਭਾਜਪਾ ਨੇ ਰਾਜਸਥਾਨ 'ਤੇ ਆਪਣੇ ਚੋਣ ਪ੍ਰਚਾਰ ਲਾਏ ਹੋਏ ਹਨ। ਵੀਰਵਾਰ ਸ਼ਾਮ ਨੂੰ ਇਕ ਮੀਟਿੰਗ ਮਗਰੋਂ ਰਾਹੁਲ ਗਾਂਧੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਈ ਬੈਠਕ 'ਚ ਇਸ ਗੱਲ 'ਤੇ ਸਹਿਮਤੀ ਬਣ ਗਈ। ਮੰਤਰੀ ਮੰਡਲ 'ਚ ਇਹ ਫੇਰਬਦਲ 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਜਾਂ ਕਦੇ ਵੀ ਹੋ ਸਕਦਾ ਹੈ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਮਾਮਲਿਆਂ ਸਬੰਧੀ ਇਕ ਮੀਟਿੰਗ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੇ ਮਾਮਲਿਆਂ ਬਾਰੇ ਸਹਿ ਇੰਚਾਰਜ ਹਰੀਸ਼ ਚੌਧਰੀ ਤੇ ਹੋਰ ਵਿਅਕਤੀ ਹਾਜ਼ਰ ਸਨ। ਇਸ ਮੀਟਿੰਗ 'ਚ ਪਾਰਟੀ ਦੀ ਸੂਬੇ 'ਚ ਕਾਰਗੁਜ਼ਾਰੀ ਦੀ ਰਿਪਰੋਟ ਦਿੱਤੀ ਗਈ। ਰਾਹੁਲ ਦੀ 5 ਸੂਬਿਆਂ ਦੇ ਕਾਂਗਰਸ ਪ੍ਰਧਾਨ ਬਦਲਣ ਦੀ ਗੱਲ ਦੇ ਨਾਲ ਇਸ ਬੈਠਕ ਦੇ ਕਈ ਮਾਇਨੇ ਲਏ ਜਾ ਰਹੇ ਹਨ। ਇਸ ਮੀਟਿੰਗ ਦੇ ਬਾਅਦ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੰਦ ਕਮਰਾ ਮੀਟਿੰਗ ਹੋਈ, ਜਿਸ ਵਿਚ ਮੰਤਰੀ ਮੰਡਲ 'ਚ ਫੇਰਬਦਲ 'ਤੇ ਵਿਚਾਰ ਹੋਇਆ।
ਬਹੁਤ ਭਰੋਸੇਯੋਗ ਸੂਤਰਾਂ ਨੇ ਖੁਲਾਸਾ ਕੀਤਾ ਕਿ ਇਸ ਬੈਠਕ 'ਚ 'ਮੀ ਟੂ' ਵਾਲੇ ਮੰਤਰੀ 'ਤੇ ਵਿਚਾਰ ਹੋਇਆ ਅਤੇ ਉਸ ਨੂੰ ਹੋਰਨਾਂ ਸੂਬਿਆਂ 'ਚ ਚੋਣ ਪ੍ਰਚਾਰ 'ਚ ਨਾ ਭੇਜਣ ਦਾ ਫੈਸਲਾ ਹੋਇਆ। ਜਿਹੜੇ 5 ਮੰਤਰੀਆਂ ਨੂੰ ਮੰਤਰੀ ਮੰਡਲ 'ਚੋਂ ਬਾਹਰ ਕੱਢਣ ਦੀਆਂ ਗੱਲਾਂ ਹਨ ਉਨ੍ਹਾਂ 'ਚ ਇਹ ਮੰਤਰੀ ਵੀ ਸ਼ਾਮਲ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਚੰਡੀਗੜ੍ਹ ਤੋਂ ਹੀ ਉਕਤ 5 ਮੰਤਰੀਆਂ ਦਾ ਰਿਪੋਰਟ ਕਾਰਡ ਲੈ ਕੇ ਦਿੱਲੀ ਗਏ ਸੀ। ਇਸ ਬੈਠਕ 'ਚ ਸੁਨੀਲ ਜਾਖੜ ਨੂੰ ਵੀ ਅਲੱਗ ਰੱਖਿਆ ਗਿਆ। ਵੀਰਵਾਰ ਰਾਤ ਨੂੰ ਹੀ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਵਾਲੇ 2 ਸੀਨੀਅਰ ਵਿਧਾਇਕਾਂ ਨੂੰ ਇਸ ਦੀ ਸੂਚਨਾ ਵੀ 'ਆਫ ਦਿ ਰਿਕਾਰਡ' ਮਿਲ ਗਈ ਸੀ ਅਤੇ ਉਨ੍ਹਾਂ ਨੇ ਆਪਣੇ ਕਰੀਬੀਆਂ ਨਾਲ ਇਸ ਰਾਜ਼ ਨੂੰ ਸਾਂਝਾ ਵੀ ਕਰ ਲਿਆ। ਇਨ੍ਹਾਂ 'ਚ ਇਕ ਸਾਬਕਾ ਮੰਤਰੀ ਵੀ ਹੈ। ਜਿਹੜੇ 5 ਮੰਤਰੀ ਵਿਦਾਇਗੀ ਦੀ ਸੂਚੀ ਵਿਚ ਹਨ ਉਨ੍ਹਾਂ 'ਚੋਂ 2 ਮਾਲਵਾ ਇਲਾਕੇ 'ਚੋਂ ਹਨ। 4 ਹੋਰ ਮੰਤਰੀਆਂ ਦਾ ਰਿਪੋਰਟ ਕਾਰਡ ਬੁਰਾ ਆਇਆ ਹੈ, ਜੋ ਉਨ੍ਹਾਂ ਦੀ ਵਿਦਾਇਗੀ ਦਾ ਕਾਰਨ ਬਣ ਰਿਹਾ ਹੈ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਨੂੰ ਇਸ ਫੇਰਬਦਲ ਲਈ ਹਰੀ ਝੰਡੀ ਦੇ ਦਿੱਤੀ ਹੈ।
ਪਾਕਿਸਤਾਨ ਨੇ ਖੜ੍ਹੀ ਕੀਤੀ ਮੁਸ਼ਕਲ, ਔਖੇ ਹੋਣਗੇ ਨਨਕਾਣਾ ਸਾਹਿਬ ਦੇ ਦਰਸ਼ਨ!
NEXT STORY