ਪਟਿਆਲਾ, (ਪਰਮੀਤ)- ਜ਼ਿਲ੍ਹੇ ਦੇ ਲੋਕਾਂ ਨੂੰ ਹੁਣ ਕੋਰੋਨਾ ਪ੍ਰਤੀ ਹੋਰ ਚੌਕਸੀ ਵਰਤਣ ਦੀ ਲੋਡ਼ ਹੈ ਕਿਉਂਕਿ ਹੁਣ ਜ਼ਿਲੇ ਦੇ ਵਿਧਾਇਕ ਵੀ ਪਾਜ਼ੇਟਿਵ ਆਉਣ ਲੱਗ ਪਏ ਹਨ। ਅੱਜ 2 ਵਿਧਾਇਕ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਹਿਰ ਦੇ ਲੋਕਾਂ ’ਚ ਦਹਿਸ਼ਤ ਵਾਲਾ ਮਾਹੌਲ ਸੀ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਅੱਜ ਕੋਰੋਨਾ ਨਾਲ 5 ਹੋਰ ਵਿਅਕਤੀਆਂ ਦੀ ਜਾਨ ਗਈ ਹੈ। ਇਨ੍ਹਾਂ ’ਚੋਂ 2 ਪਟਿਆਲਾ ਸ਼ਹਿਰ, 1 ਸਮਾਣਾ, 1 ਬਲਾਕ ਕੌਲੀ ਅਤੇ 1 ਸ਼ੁਤਰਾਣਾ ਨਾਲ ਸਬੰਧਤ ਹੈ, ਜਦਕਿ 2 ਵਿਧਾਇਕਾਂ ਤੋਂ ਇਲਾਵਾ 2 ਪੁਲਸ ਮੁਲਾਜ਼ਮਾਂ ਅਤੇ 2 ਸਿਹਤ ਕਰਮੀਆਂ ਸਮੇਤ 179 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆ ਗਏ ਹਨ। ਜ਼ਿਲੇ ’ਚ ਹੁਣ ਤੱਕ ਕੋਰੋਨਾ ਨਾਲ 130 ਮੌਤਾਂ ਹੋ ਚੁੱਕੀਆਂ ਹਨ, 5232 ਕੇਸ ਪਾਜ਼ੇਟਿਵ ਕੇਸ ਮਿਲੇ ਹਨ, 3677 ਠੀਕ ਹੋ ਚੁੱਕੇ ਹਨ ਜਦਕਿ 1425 ਕੇਸ ਐਕਟਿਵ ਹਨ।
ਇਨ੍ਹਾਂ ਦੀ ਕੋਰੋਨਾ ਨਾਲ ਗਈ ਜਾਨ
– ਪਿੰਡ ਮੈਣ ਬਲਾਕ ਕੌਲੀ ਦਾ ਰਹਿਣ ਵਾਲਾ 41 ਸਾਲਾ ਵਿਅਕਤੀ ਜੋ ਕਿ ਪੁਰਾਣੀ ਸ਼ੂਗਰ ਅਤੇ ਬੀ. ਪੀ. ਦਾ ਮਰੀਜ਼ ਸੀ।
– ਪਿੰਡ ਬੂਥਗਡ਼ ਬਲਾਕ ਸ਼ੁੱਤਰਾਣਾ ਦਾ 20 ਸਾਲਾ ਨੌਜਵਾਨ ਜੋ ਕਿ ਸਿਰ ’ਚ ਸੱਟ ਲੱਗਣ ਕਾਰਣ ਰਾਜਿੰਦਰਾ ਹਸਪਤਾਲ ’ਚ ਆਪਣਾ ਇਲਾਜ ਕਰਵਾ ਰਿਹਾ ਸੀ।
– ਪਟਿਆਲਾ ਦੇ ਅਬਚਲ ਨਗਰ ਦਾ ਰਹਿਣ ਵਾਲਾ 68 ਸਾਲਾ ਵਿਅਕਤੀ, ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ਼ ਹੋਇਆ ਸੀ।
– ਸਮਾਣਾ ਦੀ ਨਿਊ ਸਰੋਆ ਪੱਤੀ ਦਾ ਰਹਿਣ ਵਾਲਾ 66 ਸਾਲਾ ਬਜ਼ੁਰਗ ਜੋ ਕਿ ਬੀ. ਪੀ. ਦਾ ਪੁਰਾਣਾ ਮਰੀਜ਼ ਸੀ।
– ਪਟਿਆਲਾ ਦੇ ਅਨੰਦ ਨਗਰ ਦਾ ਰਹਿਣ ਵਾਲਾ 70 ਸਾਲਾ ਬਜ਼ੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਜ਼ੇਰੇ ਇਲਾਜ ਸੀ।
ਜਿਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਕੇਸ
ਪਾਜ਼ੇਟਿਵ ਆਏ ਮਰੀਜ਼ਾਂ ਬਾਰੇ ਡਾ. ਮਲਹੋਤਰਾ ਨੇ ਦੱਸਿਆ ਕਿ 179 ਕੇਸਾਂ ’ਚੋਂ 90 ਪਟਿਆਲਾ ਸ਼ਹਿਰ, 29 ਰਾਜਪੁਰਾ, 18 ਨਾਭਾ, 14 ਸਮਾਣਾ, 4 ਪਾਤਡ਼ਾਂ ਅਤੇ 24 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 30 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 149 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।
ਵਿਸਥਾਰ ’ਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਗੁਰੂ ਨਾਨਕ ਨਗਰ ਤੋਂ 6, ਮਨਜੀਤ ਨਗਰ ਤੋਂ 5, ਮਥੁਰਾ ਕਾਲੋਨੀ, ਰਣਜੀਤ ਬਾਗ, ਮਾਡਲ ਟਾਊਨ ਤੋਂ 3-3, ਨੇਡ਼ੇ ਬੀ. ਟੈਂਕ, ਐੱਸ. ਐੱਸ. ਟੀ. ਨਗਰ, ਅਨੰਦ ਨਗਰ-ਏ, ਲਾਹੌਰੀ ਗੇਟ, ਗਰੀਨ ਵਿਊ, ਅਰਬਨ ਅਸਟੇਟ 2, ਘੁੰਮਣ ਨਗਰ ਬੀ, ਹੀਰਾ ਨਗਰ, ਸਰਹੰਦ ਰੋਡ ਅਤੇ ਸੁਲਰ ਤੋਂ 2-2, ਮਾਲਵਾ ਕਾਲੋਨੀ, 22 ਨੰਬਰ ਫਾਟਕ, ਨਿਊ ਆਫੀਸਰ ਕਾਲੋਨੀ, ਖਾਲਸਾ ਕਾਲੋਨੀ, ਸਿਟੀ ਸੈਂਟਰ, ਸੰਤ ਨਗਰ, ਖਾਲਸਾ ਕਾਲੋਨੀ, ਸਰਹੰਦੀ ਬਜ਼ਾਰ, ਗੁੱਡ ਅਰਥ ਕਾਲੋਨੀ, ਸੰਧੂ ਕਾਲੋਨੀ, ਲਾਤੁਰਪੁਰਾ, ਰਾਜਪੁਰਾ ਕਾਲੋਨੀ, ਸ਼ਕਤੀ ਨਗਰ, ਪੁਲਸ ਲਾਈਨ, ਫੁੱਲਕੀਆਂ ਐਨਕਲੇਵ, ਪੁਰਾਣਾ ਬਿਸ਼ਨ ਨਗਰ, ਜੈ ਜਵਾਨ ਕਾਲੋਨੀ, ਘਲੋਡ਼ੀ ਗੇਟ, ਗੁਰੂ ਰਾਮ ਦਾਸ ਨਗਰ, ਪ੍ਰੋਫੈਸਰ ਕਾਲੋਨੀ, ਬਾਬੂ ਸਿੰਘ ਕਾਲੋਨੀ, ਤ੍ਰਿਪਡ਼ੀ, ਚਿਨਾਰ ਬਾਗ, ਵਿੱੱਦਿਆ ਨਗਰ, ਮੁਹੱਲਾ ਡੋਗਰਾ, ਫੋਕਲ ਪੁਆਇੰਟ, ਫੈਕਟਰੀ ਏਰੀਆ, ਹੀਰਾ ਨਗਰ, ਅਜ਼ਾਦ ਨਗਰ, ਤਫੱਜ਼ਲਪੁਰਾ, ਵਾਲਮੀਕਿ ਕਾਲੋਨੀ, ਓਮੈਕਸ ਸਿਟੀ, ਅਬਚਲ ਨਗਰ, ਜੁਝਾਰ ਨਗਰ ਆਦਿ ਥਾਵਾਂ ਤੋਂ 1-1, ਰਾਜਪੁਰਾ ਦੇ ਡਾਲੀਮਾ ਵਿਹਾਰ ਤੋਂ 5, ਗੋਬਿੰਦ ਕਾਲੋਨੀ ਅਤੇ ਨਲਾਸ ਕਲਾਂ ਤੋਂ 4-4, ਮਿਰਚ ਮੰਡੀ, ਸਬਜ਼ੀ ਮੰਡੀ ਤੋਂ 2-2, ਭਾਰਤ ਕਾਲੋਨੀ, ਵਾਰਡ ਨੰਬਰ 2, ਆਦਰਸ਼ ਕਾਲੋਨੀ, ਵਿਕਾਸ ਨਗਰ, ਗਣੇਸ਼ ਨਗਰ, ਪਟੇਲ ਕਾਲੋਨੀ, ਜੱਟਾਂ ਵਾਲਾ ਮੁਹੱਲਾ, ਗੁਰੂ ਨਾਨਕ ਨਗਰ, ਗੀਤਾ ਕਾਲੋਨੀ, ਠਾਕੁਰ ਪੁਰੀ ਮੁਹੱਲਾ ਆਦਿ ਥਾਵਾਂ ਤੋਂ 1-1, ਨਾਭਾ ਦੇ ਭੱਠਾ ਸਟਰੀਟ, ਨਿਊ ਪਟੇਲ ਨਗਰ ਤੋਂ 3-3, ਹੀਰਾ ਮਹੱਲ, ਦਸ਼ਮੇਸ਼ ਕਾਲੋਨੀ ਅਤੇ ਜੈਮਲ ਕਾਲੋਨੀ ਤੋਂ 2-2, ਕਰਤਾਰ ਪੁਰਾ ਮੁਹੱਲਾ, ਸਿਨੇਮਾ ਰੋਡ, ਪ੍ਰੀਤ ਵਿਹਾਰ, ਥੱਥਡ਼ੀਆਂ ਮੁਹੱਲਾ, ਦੁਲਦੀ ਗੇਟ, ਵਿਕਾਸ ਕਾਲੋਨੀ ਆਦਿ ਥਾਵਾਂ ਤੋਂ 1-1, ਸਮਾਣਾ ਦੇ ਪਾਤਡ਼ਾਂ ਰੋਡ ਤੋਂ 3, ਇੰਦਰਾਪੁਰੀ, ਪ੍ਰੀਤ ਨਗਰ ਅਤੇ ਪ੍ਰਤਾਪ ਨਗਰ ਤੋਂ 2-2, ਨਿਊ ਸਰਨ ਪੱਤੀ, ਕ੍ਰਿਸ਼ਨਾ ਬਸਤੀ, ਘਡ਼ਾਮਾ ਪੱਤੀ, ਅਮਾਮਗਡ਼੍ਹ ਮੁਹੱਲਾ ਆਦਿ ਤੋਂ 1-1, ਪਾਤਡ਼ਾਂ ਤੋਂ 4 ਅਤੇ 24 ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
ਹੁਣ ਤੱਕ ਲਏ ਸੈਂਪਲ 76058
ਨੈਗੇਟਿਵ 67356
ਪਾਜ਼ੇਟਿਵ 5232
ਰਿਪੋਰਟ ਪੈਂਡਿੰਗ 3300
ਕੁੱਲ ਮੌਤਾਂ 130
ਤੰਦਰੁਸਤ ਹੋਏ 3677
ਐਕਟਿਵ 1425
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 205 ਨਵੇਂ ਮਾਮਲਿਆਂ ਦੀ ਪੁਸ਼ਟੀ, 14 ਦੀ ਮੌਤ
NEXT STORY