ਗੁਰਦਾਸਪੁਰ (ਵਿਨੋਦ) - ਪੰਜ ਭੈਣਾਂ ਨੇ ਵਿਆਹ ਦੀ ਉਮਰ ਨਿਕਲ ਜਾਣ ਤੇ ਪਰਿਵਾਰ ਵੱਲੋਂ ਉਨ੍ਹਾਂ ਦੇ ਵਿਆਹ ਸਬੰਧੀ ਕੋਈ ਦਿਲਚਸਪੀ ਨਾ ਦਿਖਾਉਣ ਕਾਰਨ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਪੰਜਾਂ ਭੈਣਾਂ 'ਚੋਂ ਇਕ ਨੂੰ ਤਾਂ ਲੋਕਾਂ ਨੇ ਬਚਾ ਲਿਆ, ਜਦਕਿ ਚਾਰ ਦੀ ਮੌਤ ਹੋ ਗਈ। ਸਰਹੱਦ ਪਾਰ ਸੂਤਰਾਂ ਅਨੁਸਾਰ ਲਾਹੌਰ ਤੋਂ ਲਗਭਗ 50 ਕਿਲੋਮੀਟਰ ਦੂਰ ਪਿੰਡ ਮੌਜਾ ਹੰਬਵਾਲਾ ਦੀਆਂ ਰਹਿਣ ਵਾਲੀਆਂ ਪੰਜ ਭੈਣਾਂ ਜੀਨਤ, ਫੈਜ਼ਾ, ਨਾਜ਼ੀਆ, ਮੁਨੀਰਾ ਤੇ ਪਾਮੋ ਜੋ 25 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਸੀ, ਅੱਜ ਆਪਣੇ ਘਰ ਤੋਂ ਇਹ ਕਹਿ ਕੇ ਨਿਕਲੀਆਂ ਸਨ ਕਿ ਉਹ ਬਹਿਲਾਵਲਪੁਰ ਆਪਣੇ ਅੰਕਲ ਦੇ ਕੋਲ ਜਾ ਰਹੀਆਂ ਹਨ ਪਰ ਰਸਤੇ 'ਚ ਉਨ੍ਹਾਂ ਨੇ ਬਣਾਈ ਯੋਜਨਾ ਅਨੁਸਾਰ ਨਹਿਰ 'ਚ ਛਾਲ ਮਾਰ ਦਿੱਤੀ। ਰਾਹਗੀਰਾਂ ਨੇ ਹਿੰਮਤ ਕਰ ਕੇ ਇਕ ਭੈਣ ਪਾਮੋ ਨੂੰ ਬਚਾ ਲਿਆ, ਜਦਕਿ ਚਾਰ ਪਾਣੀ 'ਚ ਰੁੜ੍ਹ ਗਈਆਂ। ਪਾਮੋ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਅਨੁਸਾਰ ਨਹਿਰ ਤੋਂ ਅਜੇ ਚਾਰਾਂ ਭੈਣਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ ਹਨ।
ਨਹਿਰ ਦੇ ਸਾਈਫਨ 'ਚ ਜਮ੍ਹਾ ਕੂੜੇ ਕਾਰਨ ਫੈਲ ਰਹੀ ਹੈ ਗੰਦਗੀ
NEXT STORY