ਰੂਪਨਗਰ (ਵਿਜੇ) : ਰੂਪਨਗਰ ਵਿਚ ਇਕ ਨਬਾਲਗ ਲੜਕੇ ਨਾਲ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਰੂਪਨਗਰ ਵਿਚ ਇਕ 15 ਸਾਲਾ ਬੱਚੇ ਨਾਲ ਮੁਲਜ਼ਮ ਵੱਲੋਂ ਪਿਛਲੇ ਇਕ ਹਫਤੇ ਤੋਂ ਕੁਕਰਮ ਕੀਤਾ ਜਾ ਰਿਹਾ ਸੀ ਜਦੋਂ ਇਸ ਦਾ ਪਤਾ ਉਸ ਮੁਹੱਲੇ ਦੇ ਬਾਹਰ ਆਰਾ ਚਲਾ ਰਹੇ ਆਰਾ ਮਾਲਕ ਨੂੰ ਲੱਗਿਆ ਤਾਂ ਉਸ ਨੇ ਇਸ ਦੀ ਜਾਂਚ ਕੀਤੀ ਤਾਂ ਬੱਚੇ ਨੇ ਦੱਸਿਆ ਕਿ ਮੁਲਜ਼ਮ ਵਿਅਕਤੀ ਉਸ ਦੇ ਘਰ ਉਸਦੇ ਪਿਤਾ ਦੇ ਜਾਣ ਤੋਂ ਬਾਅਦ ਆਉਂਦਾ ਹੈ ਅਤੇ ਉਸ ਨਾਲ ਰੋਜ਼ਾਨਾ ਕੁਕਰਮ ਕਰਦਾ ਹੈ। ਇਸ ਤੋਂ ਬਾਅਦ ਅਰੋਪੀ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਉਸ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਸਬੰਧ ਵਿਚ ਸ਼ਿਵ ਸੈਨਾ ਬਾਲ ਠਾਕਰੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਬੱਗਾ ਨਾਮ ਦਾ ਵਿਅਕਤੀ ਹੈ ਜੋ ਚੰਦਰਗੜ੍ਹ ਮਹੱਲਾ ਰੂਪਨਗਰ ਦਾ ਦੱਸਿਆ ਜਾ ਰਿਹਾ ਜੋ ਕਿ ਹਲਵਾਈਆਂ ਨਾਲ ਵਿਆਹਾਂ ਸ਼ਾਦੀਆਂ 'ਤੇ ਭਾਂਡੇ ਮਾਂਜਣ ਦਾ ਕੰਮ ਕਰਦਾ ਹੈ ਪਿਛਲੇ ਇਕ ਹਫਤੇ ਤੋਂ ਇਸ ਬੱਚੇ ਨਾਲ ਗਲਤ ਕੰਮ ਕਰ ਰਿਹਾ ਸੀ । ਇਸ ਦਾ ਪਤਾ ਜਦੋਂ ਲੱਗਿਆ ਤਾਂ ਇਸ ਨੂੰ ਕਾਬੂ ਕਰਨ ਲਈ ਕੱਲ੍ਹ ਤੋਂ ਹੀ ਅਸੀਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਅੱਜ ਇਸ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਕਾਦੀਆਂ ਯੂਨੀਅਨ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਟਰੱਕ ਯੂਨੀਅਨ ਪ੍ਰਧਾਨ ਮੱਘਰ ਸਿੰਘ ਨੇ ਕਿਹਾ ਕਿ ਇਸ ਨੂੰ ਫੜਨ ਲਈ ਅਸੀ ਕੱਲ ਤੋਂ ਹੀ ਭਾਲ ਕਰ ਰਹੇ ਸੀ ਅਤੇ ਪੁਲਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਸੀ। ਪੁਲਸ ਵੱਲੋਂ ਇਸ ਦੀ ਲੋਕੇਸ਼ਨ ਟਰੇਸ ਕੀਤੀ ਗਈ, ਜਿਸ ਤੋਂ ਬਾਅਦ ਅਸੀਂ ਇਸ ਨੂੰ ਕਾਬੂ ਕਰਕੇ ਅੱਜ ਪੁਲਸ ਦੇ ਹਵਾਲੇ ਕਰ ਦਿੱਤਾ। ਪੀੜਤ ਲੜਕੇ ਦੇ ਪਿਤਾ ਨੇ ਕਿਹਾ ਕਿ ਮੇਰੀ ਗੈਰ ਹਾਜ਼ਰੀ ਵਿੱਚ ਅਰੋਪੀ ਸਾਡੇ ਘਰ ਆਉਂਦਾ ਸੀ ਅਤੇ ਮੇਰੇ ਬੇਟੇ ਨਾਲ ਕੁਕਰਮ ਕਰਦਾ ਸੀ। ਪੁਲਸ ਨੇ ਅਰੋਪੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸਦੇ ਖਿਲਾਫ ਧਾਰਾ 377/506ਪੋਕਸੋ ਐਕਟ ਤਹਿਤ ਪਰਚਾ ਦਰਜ ਕਰ ਲਿਆ। ਅਰੋਪੀ ਦਾ ਪੁਲਸ ਨੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਅਤੇ ਇਸਨੂੰ ਹਿਰਾਸਤ ਵਿਚ ਲੈ ਲਿਆ ਅਤੇ ਅਰੋਪੀ ਨੂੰ ਮੰਗਲਵਾਰ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਹਾਰ ਤੋਂ ਬੌਖਲਾਈ ਕਾਂਗਰਸ ‘ਡੀਪਫੇਕ’ ਰਾਹੀਂ ਭੁਲੇਖੇ ਪਾਉਣ ਲੱਗੀ : ਅਨੁਰਾਗ ਠਾਕੁਰ
NEXT STORY