ਰੂਪਨਗਰ (ਵਿਜੇ)-1 ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ 2024 ਦੌਰਾਨ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ 5 ਤਰ੍ਹਾਂ ਦੇ ਪੋਲਿੰਗ ਸਟੇਸ਼ਨ ਬਣਾਏ ਜਾਣਗੇ, ਜਿਸ ਵਿਚ ਪਿੰਕ ਬੂਥ, ਗ੍ਰੀਨ ਪੋਲਿੰਗ ਸਟੇਸ਼ਨ, ਯੂਥ ਮੈਨੇਜਮੈਂਟ ਪੋਲਿੰਗ ਸਟੇਸ਼ਨ, ਮਾਡਲ ਪੋਲਿੰਗ ਸਟੇਸ਼ਨ ਅਤੇ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਗ੍ਰੀਨ ਬੂਥ ਦਾ ਉਦੇਸ਼ ਵਾਤਾਵਰਣ ਚੇਤਨਾ ਨੂੰ ਉਤਸ਼ਾਹਤ ਕਰਨਾ ਅਤੇ ਵਰਾਵਰਣ-ਪੱਖੀ ਅਭਿਆਸਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨਾ ਹੈ, ‘ਵੱਡੇ ਪੱਧਰ ’ਤੇ ਬੂਟੇ ਲਗਾਉਣਾ ਹੈ, ਸਿੰਗਲ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ, ਰਹਿੰਦ-ਖੂੰਹਦ ਲਈ ਅਲੱਗ-ਅਲੱਗ ਕੂਡ਼ੇਦਾਨ ਦਾ ਇਸੇਤਮਾਲ ਕਰਨਾ ਹੈ।’
ਇਹ ਬੂਥ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਸਰਕਾਰੀ ਮਿਡਲ ਸਕੂਲ ਲੋਧੀਪੁਰ, ਸਰਕਾਰੀ ਐਲਮੈਂਟਰੀ ਸਕੂਲ ਲੋਧੀਪੁਰ, ਸਰਕਾਰੀ ਐਲਮੈਂਟਰੀ ਸਾਮਲਾ ਵਿਖੇ ਹੋਣਗੇ, ਰੂਪਨਗਰ ਹਲਕੇ ਵਿਚ ਸਰਕਾਰੀ ਐਲਮੈਂਟਰੀ ਹੁਸੇਨਪੁਰ, ਖੈਰਾਬਾਦ ਅਤੇ ਰਸੂਲਪੁਰ ਵਿਖੇ ਹੋਣਗੇ। ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਐਲਮੈਂਟਰੀ ਬਹਿਰਾਮਪੁਰ ਜ਼ਿਮੀਦਾਰਾਂ, ਸੰਧੂਆਂ ਅਤੇ ਸਰਕਾਰੀ ਸੀਨੀ.ਸੈਕੰ.ਸਕੂਲ ਢੰਗਰਾਲੀ ਹੋਣਗੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਮਾਡਲ ਪੋਲਿੰਗ ਸਟੇਸ਼ਨਾਂ (ਐੱਮ.ਪੀ. ਐੱਸ.) ਦੀ ਧਾਰਨਾ ਵੋਟਰਾਂ ਨੂੰ ਇਕ ਸੁਹਾਵਨਾ ਅਨੁਭਵ ਪ੍ਰਦਾਨ ਕਰਨਾ ਹੈ ਇਨ੍ਹਾਂ ਵਿਚ ਪੀਣ ਵਾਲੇ ਪਾਣੀ, ਸ਼ੈੱਡ, ਪਖਾਨੇ, ਰੈਂਪ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਤੋਂ ਇਲਾਵਾ, ਮਾਡਲ ਪੋਲਿੰਗ ਸਟੇਸ਼ਨਾਂ ਨੇ ਵਾਧੂ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਲਾਈਨ ਵਿਚ ਨਾ ਖੜ੍ਹਾ ਹੋਣਾ ਪਵੇ, ਵੇਟਿੰਗ ਹਾਲ, ਕ੍ਰੈਚ, ਫਸਟ ਏਡ ਕਿੱਟਾਂ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ- '24' ਦੇ ਦੰਗਲ 'ਚ PM ਮੋਦੀ ਦੀ ਹੁਸ਼ਿਆਰਪੁਰ 'ਚ ਆਖਰੀ ਰੈਲੀ, ਦਿਲੀ ਇੱਛਾ ਦੱਸਦਿਆਂ ਕਹੀਆਂ ਵੱਡੀਆਂ ਗੱਲਾਂ
ਇਹ ਸਟੇਸ਼ਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸ. ਸ. ਸ. ਸਕੂਲ ਖੇੜਾ ਕਲਮੋਟ ਦੇ ਨੋਰਥ ਵਿੰਗ, ਸਾਊਥ ਵਿੰਗ, ਸ. ਸ. ਸ. ਸਕੂਲ ਭਲਾਣ ਦੇ ਨੋਰਥ ਤੇ ਸਾਊਥ ਵਿੰਗ, ਸ. ਸ. ਸ. ਸਕੂਲ ਬੱਸੋਵਾਲ ਦੇ ਨੋਰਥ ਤੇ ਸਾਊਥ ਵਿੰਗ, ਸ. ਸ. ਸ.ਸਕੂਲ ਭਰਤਗੜ੍ਹ ਦੇ ਨੋਰਥ ਤੇ ਇਸਟ ਵਿੰਗ, ਸ. ਹ. ਸਕੂਲ ਦੜੌਲੀ ਅੱਪਰ ਦੇ ਨੋਰਥ ਤੇ ਸਾਊਥ ਵਿੰਗ, ਹਲਕਾ ਰੂਪਨਗਰ ਦੇ ਸ. ਸ. ਸ. ਸਕੂਲ ਬਜਰੂਡ਼ ਇਸਟ ਸਾਈਡ, ਸ. ਪ੍ਰ. ਸਕੂਲ ਚੌਂਟਾ, ਸ.ਐਲ.ਸਕੂਲ ਅਭਿਆਣਾ ਖੁਰਦ, ਸ. ਸ. ਸ. ਸਕੂਲ ਘਨੌਲੀ ਇਸਟ ਸਾਈਡ, ਸ. ਐੱਲ. ਸਕੂਲ ਹਵੇਲੀ ਕਲਾਂ ਇਸਟ ਸਾਈਡ, ਡੀ. ਏ. ਵੀ. ਸਕੂਲ ਰੂਪਨਗਰ ਇਸਟ ਸਾਈਡ, ਸ. ਪ੍ਰ. ਸਕੂਲ ਸੁਖਰਾਮਪੁਰ ਟੱਪਰੀਆਂ ਇਸਟ ਸਾਈਡ, ਮਿਡਲ ਸਕੂਲ ਰੈਲੋਂ ਖ਼ੁਰਦ ਇਸਟ ਸਾਈਡ, ਸ. ਪ੍ਰ. ਸਕੂਲ ਸ਼ਾਮਪੁਰਾ ਇਸਟ ਸਾਈਡ, ਸ. ਪ੍ਰ. ਸਕੂਲ ਹਵੇਲੀ ਖ਼ੁਰਦ, ਸ੍ਰੀ ਚਮਕੌਰ ਸਾਹਿਬ ਹਲਕੇ ਦੇ ਸ. ਐੱਲ. ਸਕੂਲ ਸੁਲੇਮਾਨ ਸੇਖੋ, ਰਸੀਦਪੁਰ, ਰੁਡ਼ਕੀ ਹੀਰਾਂ, ਬਾਲ ਸੰਡਾ, ਬੰਨ ਮਾਜਰਾ, ਰਤਨਗੜ੍ਹ, ਸ. ਸੀ. ਸੈ.ਸਕੂਲ ਸਲੀਮਪਰ ਲੁਠੇੜੀ, ਘੜੂੰਆਂ, ਸ. ਮਿਡਲ ਸਕੂਲ ਡੂੰਮਛੇੜੀ ਵਿਖੇ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਯੂਥ ਮੈਨੇਜਡ ਪੋਲਿੰਗ ਸਟੇਸ਼ਨ ਵੱਧ ਤੋਂ ਵੱਧ ਨਵੇਂ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਬਣਾਏ ਗਏ ਹਨ, ਇਹ ਸਾਰੇ ਬੂਥਾਂ ’ਤੇ ਨੌਜਵਾਨ ਅਧਿਕਾਰੀਆਂ/ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਹਲਕਾ ਅਨੰਦਪੁਰ ਸਾਹਿਬ ਦੇ ਸ. ਐੱਲ. ਸਕੂਲ ਮਟੋਰ, ਸ. ਐੱਲ. ਸਕੂਲ ਸ੍ਰੀ ਅਨੰਦਪੁਰ ਸਾਹਿਬ ਨੋਰਥ ਵਿੰਗ ਅਤੇ ਸਾਊਥ ਵਿੰਗ, ਰੂਪਨਗਰ ਹਲਕੇ ਦੇ ਮਿਊਂਸੀਪਲ ਕਮੇਟੀ ਦੇ ਇਸਟ ਸਾਈਡ, ਖਾਲਸਾ ਸੀ. ਸੈ. ਸਕੂਲ, ਕਲਗੀਧਰ ਕੰਨਿਆ ਪਾਠਸ਼ਾਲਾ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਸ.ਐਲ. ਸਕੂਲ ਜਟਾਣਾ, ਸ.ਐਲ. ਸਕੂਲ ਮਹਿਤੋਤ, ਸ.ਐਲ. ਸਕੂਲ ਬੱਸੀ ਗੁਜਰਾਂ ਵਿਖੇ ਲਗਾਏ ਜਾਣਗੇ।
ਇਹ ਵੀ ਪੜ੍ਹੋ- ਪਿਆਕੜਾਂ ਲਈ ਅਹਿਮ ਖ਼ਬਰ, ਅੱਜ ਸ਼ਾਮ 6 ਵਜੇ ਤੋਂ 48 ਘੰਟਿਆਂ ਲਈ ਬੰਦ ਰਹਿਣਗੇ ਪੰਜਾਬ ਦੇ ਠੇਕੇ
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਕ ਬੂਥ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਂਦੇ ਪੋਲਿੰਗ ਸਟੇਸ਼ਨ ਦਾ ਮੁੱਖ ਉਦੇਸ਼ ਪਹਿਲੀ ਵਾਰ ਔਰਤ/ਮਹਿਲਾ ਵੋਟਰਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਵੋਟਰਾਂ ਦੀ ਗਿਣਤੀ ਅਤੇ ਪ੍ਰਤੀਸ਼ਤਤਾ ਨੂੰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹਿਲਾ ਸਸ਼ਕਤੀਕਰਨ ਪੋਲਿੰਗ ਸਟੇਸ਼ਨ ਦਾ ਪ੍ਰਬੰਧਨ ਸਿਰਫ ਔਰਤਾਂ ਦੁਆਰਾ ਕੀਤਾ ਜਾਵੇਗਾ ਅਤੇ ਬੱਚਿਆਂ ਲਈ ਕ੍ਰੈਚ ਦੀ ਸਹੂਲਤ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਕ ਫੀਡਿੰਗ ਰੂਮ ਵੀ ਬਣਾਇਆ ਜਾਵੇਗਾ। ਇਹ ਬੂਥ ਹਲਕਾ ਅਨੰਦਪੁਰ ਸਾਹਿਬ ਦੇ ਸਰਕਰੀ ਸੀਨੀ.ਸੈਕੰ. ਸਕੂਲ ਕੰਨਿਆ, ਖਾਲਸਾ ਸੀਨੀ.ਸੈਕੰ.ਸਕੂਲ, ਸਾਊਥ ਵਿੰਗ, ਸੈਂਟਰਲ ਵਿੰਗ, ਰੂਪਨਗਰ ਦੇ ਸਰਕਾਰੀ ਕਾਲਜ ਰੂਪਨਗਰ, ਆਈ. ਟੀ. ਆਈ ਲੜਕੀਆਂ, ਸਰਕਾਰੀ ਸੀ. ਸੈ. ਸਕੂਲ ਲੜਕੀਆਂ ਇਸਟ ਸਾਈਡ, ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਸੀ. ਸੈ. ਸਕੂਲ ਲੜਕੀਆਂ ਇਸਟ ਸਾਈਡ, ਐਲਮੈਂਟਰੀ ਸਕੂਲ ਅਰਨੌਲੀ, ਬਾਬਾ ਜ਼ੋਰਾਵਰ ਸਿੰਘ, ਫਤਿਹ ਸਿੰਘ ਖਾਲਸਾ ਕਾਲਜ ਲੜਕੀਆਂ ਮੋਰਿੰਡਾ ਇਸਟ ਸਾਈਡ ਹੋਵੇਗਾ।
ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਬਿਆਨ, ਅਜੇ ਤਾਂ ਸਿਰਫ਼ 43 ਹਜ਼ਾਰ ਨੌਕਰੀਆਂ ਦਿੱਤੀਆਂ ਨੇ, ਲੱਖਾਂ ਦੇਣੀਆਂ ਬਾਕੀ ਹਨ
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪੋਲਿੰਗ ਸਟੇਸ਼ਨ ਵਿਚ ਦਿਵਿਆਂਗ ਵੋਟਰਾਂ ਦੀ ਸਹਾਇਤਾ ਲਈ ਵਲੰਟੀਅਰ ਤਾਇਨਾਤ ਕੀਤੇ ਗਏ ਹਨ, ਜੋ ਕਿ ਲੋਡ਼ਵੰਦ ਵੋਟਰਾਂ ਨੂੰ ਵ੍ਹੀਲ ਚੇਅਰ ’ਤੇ ਬਿਠਾ ਕੇ ਪੋਲਿੰਗ ਬੂਥ ਵਿੱਚ ਲੈ ਕੇ ਜਾਣਗੇ। ਵੋਟਰਾਂ ਦੀ ਸਹੂਲਤ ਲਈ ਹੈਲਪ ਡੈਸਕ, ਪੀਣ ਵਾਲਾ ਪਾਣੀ, ਦਿਵਿਆਂਗ ਫਰੈਂਡਲੀ ਟੁਆਏਲੈਟ ਅਤੇ ਉਨ੍ਹਾਂ ਦੇ ਬੈਠਣ ਲਈ ਵਿਸ਼ੇਸ਼ ਵੇਟਿੰਗ ਰੂਮ ਬਣਾਏ ਗਏ ਹਨ। ਇਸ ਤੋਂ ਇਲਾਵਾ ਸਾਰੇ ਹਲਕਿਆਂ ਦੇ ਪੋਲਿੰਗ ਬੂਥਾਂ ’ਤੇ ਦਿਵਿਆਂਗਾਂ ਲਈ ਮਦਦ ਮੁਹੱਈਆ ਕਰਵਾਈ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਰਨਜੀਤ ਚੰਨੀ ਅਤੇ ਪਵਨ ਕੁਮਾਰ ਟੀਨੂੰ ਨਾਲ ਮੁਕਾਬਲੇ ’ਤੇ ਬੋਲੇ ਸੁਸ਼ੀਲ ਰਿੰਕੂ
NEXT STORY